ਹੈਦਰਾਬਾਦ: ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਇਸ ਵਾਇਰਸ ਨਾਲ ਦੁਨੀਆਂ ਭਰ ਵਿੱਚ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਵਿੱਚ ਨਿਊਯਾਰਕ ਸ਼ਹਿਰ ਦੇ ਇੱਕ ਹਸਪਤਾਲ ਨੈਟਵਰਕ ਮਾਉਂਟ ਸਿਨਾਈ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ ਜੋ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਦੇ ਵਿੱਚ ਮਾਓਕਾਰਡਿਅਲ ਇੰਜਰੀ (ਦਿਲ ਦੇ ਨੁਕਸਾਨ) ਦਾ ਖਤਰਾ ਜ਼ਿਆਦਾ ਹੈ। ਇਸ ਦੇ ਵਿੱਚ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ। ਵਿਸ਼ੇਸ਼ ਰੂਪ ਵਿੱਚ ਇੱਕ ਗੰਭੀਰ ਮਾਓਕਾਰਡਿਅਲ ਦੀ ਇੰਜਰੀ ਮੌਤ ਜ਼ੋਖਮ ਨੂੰ ਤਿੰਨ ਗੁਣ ਕਰ ਸਕਦੀ ਹੈ। ਇਹ ਗੱਲ ਆਫ ਦਾ ਅਮਰੀਕਨ ਕਾਲਜ ਆਫ ਕਾਰਡਿਓਲੋਜੀ ਦੇ ਜਰਨਲ ਵਿੱਚ ਕਹੀ ਗਈ ਹੈ।
ਮਾਉਂਟ ਸਿਨਾਈ ਦੇ ਇਕਾਨ ਸਕੂਲ ਆਫ ਮੈਡੀਸਿਨ ਦੇ ਪ੍ਰੋਫੇਸਰ ਅਨੁ ਲਾਲਾ ਨੇ ਕਿਹਾ ਕੋਰੋਨਾ ਵਾਇਰਸ ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਕਿਵੇ ਪ੍ਰਭਾਵਿਤ ਕਰਦਾ ਹੈ। ਇਸ ਬਾਰੇ ਕਈ ਅਟਕਲਾਂ ਲਗਾਈਆਂ ਗਈਆਂ ਹਨ। ਸਾਡਾ ਆਬਜ਼ਰਵੇਸ਼ਨ ਅਧਿਐਨ ਇਸ 'ਤੇ ਕੁਝ ਰੌਸ਼ਨੀ ਪਾਉਣ ਲਈ ਸਹਾਇਤਾ ਕਰ ਸਕਦਾ ਹੈ। ਅਸੀ ਦੇਖਿਆ ਹੈ ਕਿ ਕੋਰੋਨਾ ਦੇ ਨਾਲ ਹਸਪਤਾਲ ਵਿੱਚ ਭਰਤੀ ਹੋਣ ਵਾਲੇ 36 ਫੀਸਦੀ ਮਰੀਜ਼ਾਂ ਵਿੱਚ ਟ੍ਰੋਪੋਨਿਨ ਪੱਧਰ ਵਧਿਆ ਹੋਇਆ ਸੀ, ਜੋ ਦਿਲ ਦੀ ਸੱਟ ਦਾ ਪ੍ਰਤੀਨਿਧਤਾ ਕਰਦਾ ਹੈ ਅਤੇ ਮੌਤ ਦਾ ਖਤਰਾ ਜ਼ਿਆਦਾ ਰਹਿੰਦਾ ਹੈ।
ਇਹ ਸਿੱਟਾ ਚੀਨ ਅਤੇ ਯੂਰੋਪ ਤੋਂ ਰਿਪੋਰਟ ਦੇ ਅਨੂਰੂਪ ਹੈ। ਇਹ ਸਿਹਤ ਸੰਭਾਲ ਪੇਸ਼ੇਵਰਾਂ ਲਈ ਵੀ ਮਹੱਤਵਪੂਰਨ ਹੈ। ਜੇ ਕੋਰੋਨਾ ਪੌਜ਼ੀਟਿਵ ਮਰੀਜ਼ ਐਮਰਜੈਂਸੀ ਹਲਾਤ ਵਿੱਚ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਸ਼ੁਰੂਆਤੀ ਟੈਸਟਿੰਗ ਪਰੀਖਣ ਦੇ ਪਰਿਣਾਮ ਵਿੱਚ ਟ੍ਰੋਪੋਨਿਨ ਦਾ ਪੱਧਰ ਵਧਿਆ ਹੋਇਆ ਤਾਂ ਡਾਕਟਰ ਇਨ੍ਹਾਂ ਰੋਗੀਆਂ ਦਾ ਪਹਿਲਾ ਇਲਾਜ ਕਰੇ ਅਤੇ ਉਨ੍ਹਾਂ ਦਾ ਬਰੀਕੀ ਨਾਲ ਦੇਖ ਰੇਖ ਕਰੇ।
ਜਾਂਚਕਰਤਾਵਾਂ ਦੀ ਇੱਕ ਟੀਮ ਨੇ 27 ਫਰਵਰੀ ਤੋਂ 12 ਅਪ੍ਰੈਲ, 2020 ਦੇ ਵਿੱਚ ਨਿਊਯਾਰਕ ਸਿਟੀ ਦੇ ਪੰਜ ਹਸਪਤਾਲਾਂ ਵਿੱਚ ਭਰਤੀ ਹੋਏ 3,000 ਬਾਲਗ ਕੋਰੋਨਾ-ਲਾਗ ਵਾਲੇ ਮਰੀਜ਼ਾਂ ਦੇ ਇਲੈਕਟ੍ਰਾਨਿਕ ਸਿਹਤ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ। ਵਿਸ਼ਲੇਸ਼ਣ ਕੀਤੇ ਗਏ ਮਰੀਜ਼ਾਂ ਦੀ ਉਮਰ 66 ਅਤੇ ਲਗਭਗ 60 ਪ੍ਰਤੀਸ਼ਤ ਮਰਦ ਸਨ। ਸਾਰੇ ਮਰੀਜ਼ਾਂ ਦਾ ਇੱਕ-ਚੌਥਾਈ ਹਿੱਸਾ ਅਫਰੀਕੀ ਅਮਰੀਕੀ ਸੀ ਅਤੇ 27 ਪ੍ਰਤੀਸ਼ਤ ਨੇ ਆਪਣੇ ਆਪ ਨੂੰ ਹਿਸਪੈਨਿਕ ਜਾਂ ਲਤੀਨੀ ਦੱਸਿਆ। ਤਕਰੀਬਨ 25 ਪ੍ਰਤੀਸ਼ਤ ਮਰੀਜ਼ਾਂ ਨੂੰ ਕੋਰੋਨਰੀ ਧਮਨੀ ਦੀ ਬਿਮਾਰੀ,ਅਲਿੰਦ ਕੰਬਣੀ, ਅਤੇ ਦਿਲ ਦੀ ਬਿਮਾਰੀ ਸੀ। ਲਗਭਗ 25 ਪ੍ਰਤੀਸ਼ਤ ਮਰੀਜ਼ਾਂ ਨੂੰ ਦਿਲ ਦੀ ਬਿਮਾਰੀ ਦਾ ਜ਼ੋਖਮ ਫੈਕਟਰ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਸੀ।
ਮਾਉਂਟ ਸਿਨਾਈ ਦੇ ਖੋਜਕਰਤਾਵਾਂ ਨੇ ਪਾਇਆ ਕਿ ਹਸਪਤਾਲ ਵਿਚ ਭਰਤੀ ਕੋਰੋਨਾ ਦੇ 36 ਪ੍ਰਤੀਸ਼ਤ ਮਰੀਜ਼ਾਂ ਨੂੰ ਮਾਇਓਕਾਰਡਿਅਲ ਇੰਜਰੀ ਸੀ।
ਇਸ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ, ਖੋਜਕਰਤਾਵਾਂ ਨੇ ਮਰੀਜ਼ਾਂ ਦੇ ਟ੍ਰੋਪੋਨਿਨ ਦੇ ਪੱਧਰਾਂ 'ਤੇ ਧਿਆਨ ਕੇਂਦਰਿਤ ਕੀਤਾ ਜੋ ਦਿਲ ਦੀ ਮਾਸਪੇਸ਼ੀ ਨੂੰ ਨੁਕਸਾਨ ਹੋਣ' ਤੇ ਜਾਰੀ ਕੀਤੇ ਜਾਂਦੇ ਹਨ। ਸਾਰੇ ਮਰੀਜ਼ਾਂ ਦਾ ਦਾਖਲੇ ਦੇ 24 ਘੰਟਿਆਂ ਦੇ ਅੰਦਰ ਅੰਦਰ ਖੂਨ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ।
64 ਪ੍ਰਤੀਸ਼ਤ ਆਮ ਸ਼੍ਰੇਣੀ
ਆਮ ਸ਼੍ਰੇਣੀ ਦੇ ਮੁਕਾਬਲੇ 17 ਪ੍ਰਤੀਸ਼ਤ ਤੋਂ ਥੋੜ੍ਹਾ ਵੱਧ