ਨਵੀਂ ਦਿੱਲੀ: ਕਾਂਗਰਸ ਉਮੀਦਵਾਰ ਤਨੁਜ ਪੁਨਿਆ ਨੇ ਬਾਰਾਬੰਕੀ 'ਚ ਚੋਣ ਪ੍ਰਚਾਰ ਕੀਤਾ। ਇਸ ਚੋਣ ਪ੍ਰਚਾਰ 'ਚ ਸ਼ਾਮਲ ਹੋਣ ਲਈ ਛੱਤੀਸਗੜ੍ਹ ਦੇ ਖੇਤੀਬਾੜੀ ਮੰਤਰੀ ਰਵਿੰਦਰ ਚੌਬੇ ਵੀ ਪੁੱਜੇ। ਇਸ ਮੌਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਹੁਣ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਚੋਣ ਪ੍ਰਚਾਰ ਦੌਰਾਨ ਮੰਤਰੀ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ - heart attack to ravindra choubey
ਬਾਰਾਬੰਕੀ 'ਚ ਕਾਂਗਰਸ ਉਮੀਦਵਾਰ ਤਨੁਜ ਪੁਨਿਆ ਦੇ ਚੋਣ ਪ੍ਰਚਾਰ 'ਚ ਹਿੱਸਾ ਲੈਣ ਪੁੱਜੇ ਛੱਤੀਸਗੜ੍ਹ ਦੇ ਖੇਤੀਬਾੜੀ ਮੰਤਰੀ ਰਵਿੰਦਰ ਚੌਬੇ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।
ਫ਼ਾਈਲ ਫ਼ੋਟੋ।
ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਉਹ ਲਖਨਊ ਦੇ ਸਹਾਰਾ ਹਸਪਤਾਲ 'ਚ ਐਮਰਜੈਂਸੀ 'ਚ ਭਰਤੀ ਹਨ। ਹੁਣ ਉਨ੍ਹਾਂ ਨੂੰ ਏਅਰ ਐਂਬੁਲੈਂਸ ਰਾਹੀਂ ਦਿੱਲੀ ਜਾਂ ਮੁੰਬਈ ਸ਼ਿਫਟ ਕਰਨ ਦੀ ਤਿਆਰੀ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਰਵਿੰਦਰ ਚੌਬੇ ਚੋਣ ਪ੍ਰਚਾਰ ਲਈ ਬਾਰਾਬੰਕੀ, ਰਾਏਬਰੇਲੀ ਅਤੇ ਅਮੇਠੀ ਦੌਰੇ 'ਤੇ ਸਨ। ਬੀਤੀ ਸ਼ਾਮ ਤੋਂ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਸੀ ਤੇ ਉਨ੍ਹਾਂ ਰਾਤ ਦਾ ਖਾਣਾ ਵੀ ਨਹੀਂ ਖਾਧਾ ਜਿਸ ਕਾਰਨ ਉਨ੍ਹਾਂ ਨੂੰ ਘਬਰਾਹਟ ਹੋਈ ਅਤੇ ਉਹ ਬੇਹੋਸ਼ ਹੋ ਗਏ।