ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਣਵਾਈ ਟਾਲ ਦਿੱਤੀ ਹੈ। ਇਹ ਸੁਣਵਾਈ ਹੁਣ ਹੋਲੀ ਤੋਂ ਬਾਅਦ ਕੀਤੀ ਜਾਵੇਗੀ। ਮਾਲਿਆ ਦੀ ਇਹ ਪਟੀਸ਼ਨ ਭਾਰਤ ਵਿੱਚ ਈਡੀ ਵੱਲੋਂ ਜਬਤ ਕੀਤੀ ਸੰਪਤੀ ਦੇ ਖਿਲਾਫ਼ ਹੈ।
ਸੁਪਰੀਮ ਕੋਰਟ ਵਿੱਚ ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਣਵਾਈ ਟਲੀ
ਸੁਪਰੀਮ ਕੋਰਟ ਵਿੱਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਣਵਾਈ ਟਲ ਗਈ ਹੈ। ਮਾਲਿਆ ਦੀ ਇਹ ਪਟੀਸ਼ਨ ਭਾਰਤ ਵਿੱਚ ਈਡੀ ਵੱਲੋਂ ਜਬਤ ਕੀਤੀ ਸੰਪਤੀ ਦੇ ਖਿਲਾਫ਼ ਹੈ।
ਸੁਪਰੀਮ ਕੋਰਟ
ਜ਼ਿਕਰ ਕਰ ਦਈਏ ਕਿ 12 ਬੈਂਕਾਂ ਨੇ ਕਰਨਾਟਕ ਹਾਈਕਰੋਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਈਡੀ ਵੱਲੋਂ ਜ਼ਬਤ ਕੀਤੀ ਗਈ ਵਿਜੇ ਮਾਲਿਆ ਦੀ ਸੰਪਤੀ ਬੈਂਕਾਂ ਨੂੰ ਦੇਣ ਦੀ ਮੰਗ ਕੀਤੀ ਸੀ। ਮਾਲਿਆ ਨੇ ਇਸ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ।
ਗ਼ੌਰ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਪੀਐਮਐਲਏ ਨੇ ਸਪੈਸ਼ਲ ਕੋਰਟ ਨੇ ਭਾਰਤੀ ਸਟੇਟ ਬੈਂਕ ਅਤੇ ਕਈ ਹੋਰ ਬੈਂਕਾਂ ਨੂੰ ਵਿਜੇ ਮਾਲਿਆ ਦੀ ਜਬਤ ਜਾਇਦਾਦ ਨੂੰ ਵੇਚ ਕੇ ਕਰਜ਼ ਵਸੂਲੀ ਕਰਨ ਦੀ ਇਜਾਜ਼ਤ ਦਿੱਤੀ ਸੀ। ਈਡੀ ਨੇ ਕਿਹਾ ਸੀ ਉਸ ਨੇ ਇਹ ਵਸੂਲੀ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ।
Last Updated : Feb 18, 2020, 2:03 PM IST