ਪੰਜਾਬ

punjab

ETV Bharat / bharat

ਉਂਨਾਵ ਮਾਮਲਾ: ਸੁਪਰੀਮ ਕੋਰਟ ਨੇ ਜਾਂਚ ਪੂਰੀ ਕਰਨ ਲਈ ਸੀਬੀਆਈ ਨੂੰ ਦਿੱਤਾ 2 ਹਫ਼ਤਿਆਂ ਦਾ ਸਮਾਂ - ਉਂਨਾਵ ਮਾਮਲਾ

ਉਂਨਾਵ ਜਬਰ ਜਨਾਹ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੜਕ ਹਾਦਸੇ ਦੀ ਜਾਂਚ ਮੁਕੰਮਲ ਕਰਨ ਲਈ ਸੀਬੀਆਈ ਨੂੰ 2 ਹੋਰ ਹਫ਼ਤੇ ਦਾ ਸਮਾਂ ਦਿੱਤਾ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਹੁਣ 6 ਸਤੰਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਇਸ ਕੇਸ ਦਾ ਮੁੱਖ ਦੋਸ਼ੀ ਭਾਜਪਾ ਦਾ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਹੈ।

ਫ਼ੋਟੋ।

By

Published : Aug 19, 2019, 9:35 AM IST

Updated : Aug 19, 2019, 12:28 PM IST

ਨਵੀਂ ਦਿੱਲੀ: ਉਂਨਾਵ ਜਬਰ ਜਨਾਹ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੜਕ ਹਾਦਸੇ ਦੀ ਜਾਂਚ ਮੁਕੰਮਲ ਕਰਨ ਲਈ ਸੀਬੀਆਈ ਨੂੰ 2 ਹੋਰ ਹਫ਼ਤੇ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਅਦਾਲਤ ਤੋਂ 4 ਹਫ਼ਤਿਆਂ ਦੇ ਸਮੇਂ ਦੀ ਮੰਗ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਵੱਲੋਂ ਠੁਕਰਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਜ਼ਖਮੀ ਪੀੜਤਾ ਦੇ ਵਕੀਲ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਹੁਣ 6 ਸਤੰਬਰ ਨੂੰ ਹੋਵੇਗੀ।

ਫ਼ੋਟੋ।

ਦੱਸਣਯੋਗ ਹੈ ਕਿ ਪਿਛਲੀ ਵਾਰ ਵੀ ਸੁਪਰੀਮ ਕੋਰਟ ਨੇ ਸੀਬੀਆਈ ਨੂੰ 15 ਦਿਨਾਂ ਵਿੱਚ ਜਾਂਚ ਪੂਰੀ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਪੀੜਤਾ ਦੇ ਪਰਿਵਾਰ ਵੱਲੋਂ ਮੀਡੀਆ ਨੂੰ ਦਿੱਤੇ ਬਿਆਨਾ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਮਦਦ ਲਈ ਹਾਂ, ਪਰ ਉਨ੍ਹਾਂ ਨੂੰ ਪ੍ਰੈਸ ਵਿੱਚ ਇਸ ਤਰ੍ਹਾਂ ਬਿਆਨ ਨਹੀਂ ਦੇਣਾ ਚਾਹੀਦਾ। ਇਹ ਦੋਸ਼ੀ ਨੂੰ ਲਾਭ ਪਹੁੰਚਾ ਸਕਦਾ ਹੈ।

ਫ਼ੋਟੋ।

ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਜ਼ਖਮੀ ਪੀੜਤ ਦੇ ਵਕੀਲ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਵੀ ਕਿਹਾ ਹੈ। ਦੂਜੇ ਪਾਸੇ ਸੀਬੀਆਈ ਪਾਸੋਂ ਰਜਤ ਨਈਅਰ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਵਿੱਚ ਸਾਰੇ ਵਿਗਿਆਨਕ ਅਤੇ ਇਲੈਕਟ੍ਰੋਨਿਕਸ ਸਬੂਤ ਇਕੱਠੇ ਕੀਤੇ ਗਏ ਹਨ। ਹੁਣ ਉਨ੍ਹਾਂ ਦਾ ਮੇਲ ਕਰਨਾ ਹੈ। ਪੀੜਤਾ ਕੁੜੀ ਅਤੇ ਉਸ ਦੇ ਵਕੀਲ ਦੇ ਬਿਆਨ ਨਹੀਂ ਲਏ ਗਏ ਹਨ, ਜਿਸ ਕਾਰਨ ਜਾਂਚ ਪੂਰੀ ਨਹੀਂ ਹੋ ਸਕੀ ਹੈ। ਇਸ ਲਈ, ਅਦਾਲਤ ਨੇ 4 ਹੋਰ ਹਫਤੇ ਦਾ ਸਮਾਂ ਦਿੱਤਾ ਹੈ। ਪਰ ਅਦਾਲਤ ਨੇ ਉਸ ਦੀ 4 ਹਫ਼ਤਿਆਂ ਦੀ ਮੰਗ ਨੂੰ ਰੱਦ ਕਰਦਿਆਂ 2 ਹਫ਼ਤਿਆਂ ਦਾ ਹੋਰ ਸਮਾਂ ਦਿੱਤਾ ਹੈ।

ਅਰੁਣ ਜੇਤਲੀ ਦੀ ਹਾਲਤ ਬੇਹੱਦ ਨਾਜ਼ੁਕ, ਵੈਂਟੀਲੈਟਰ ਤੋਂ ਈਸੀਐਮਓ 'ਤੇ ਕੀਤਾ ਸ਼ਿਫ਼ਟ

ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਉਂਨਾਵ ਜਬਰ-ਜਨਾਹ ਪੀੜਤਾ ਆਪਣੀ ਚਾਚੀ, ਮਾਸੀ ਅਤੇ ਉਸ ਦੇ ਵਕੀਲ ਨਾਲ ਇੱਕ ਕਾਰ ਵਿੱਚ ਜਾ ਰਹੀ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਰਾਏਬਰੇਲੀ ਵਿੱਚ ਵਾਪਰੀ ਇਸ ਘਟਨਾ ਵਿੱਚ ਮ੍ਰਿਤਕਾ ਦੀ ਚਾਚੀ ਅਤੇ ਮਾਸੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਪੀੜਤਾ ਅਤੇ ਉਸ ਦਾ ਵਕੀਲ ਮਹਿੰਦਰ ਸਿੰਘ ਚੌਹਾਨ ਗੰਭੀਰ ਰੂਪ ਵਿੱਚ ਜ਼ਖਮੀ ਹਨ। ਦੱਸਣਯੋਗ ਹੈ ਕਿ ਪੀੜਤਾ ਦੀ ਮਾਸੀ ਇਸ ਕੇਸ ਦੀ ਗਵਾਹ ਸੀ।

Last Updated : Aug 19, 2019, 12:28 PM IST

ABOUT THE AUTHOR

...view details