ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਦਾਖ਼ਲ ਹੋਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਨੂੰ ਝਾੜ ਪਾਈ ਹੈ। ਪਟੀਸ਼ਨ ਕਰਤਾ ਐਮ.ਐਲ. ਸ਼ਰਮਾ ਨੂੰ ਚੀਫ਼ ਜਸਟਿਸ ਰੰਜਨ ਗਗੋਈ ਨੇ ਪਟੀਸ਼ਨ ਵਿੱਚ ਗ਼ਲਤੀ ਹੋਣ ਤੇ ਚੰਗੀ ਝਾੜ ਪਾਈ ਹੈ।
ਧਾਰਾ 370: SC ਨੇ ਪਟੀਸ਼ਨਕਰਤਾਵਾਂ ਦੀ ਕੀਤੀ ਚੰਗੀ ਝਾੜ-ਝੰਬ - ਧਾਰਾ 370
ਧਾਰਾ 370 ਹਟਾਏ ਜਾਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਦਾਖ਼ਲ ਹੋਈ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕਿਹੋ ਜਿਹੀ ਪਟੀਸ਼ਨ ਹੈ, ਪਟੀਸ਼ਨ ਲੈ ਜਾਓ ਅਤੇ ਨਵੀਂ ਦਾਖ਼ਲ ਕਰੋ।
ਚੀਫ਼ ਜਸਟਿਸ ਨੇ ਪੁੱਛਿਆ ਕਿ ਇਹ ਕਿਵੇਂ ਦੀ ਪਟੀਸ਼ਨ ਹੈ, ਇਸ ਵਿੱਚ ਕੀ ਕੀਤਾ ਦੱਸਿਆ ਗਿਆ ਹੈ, ਪਟੀਸ਼ਨ ਲੈ ਜਾਓ ਅਤੇ ਦੂਜੀ ਪਟੀਸ਼ਨ ਦਾਖ਼ਲ ਕਰੋ। ਇਸ ਦੌਰਾਨ ਉਨ੍ਹਾਂ ਕਿਹਾ, 'ਤੁਸੀਂ ਕੀ ਚਾਹੁਣੇ ਹੋ, ਤੁਸੀਂ ਕੀ ਫ਼ਾਇਲ ਕੀਤਾ ਹੈ ਕੁਝ ਨਹੀਂ ਪਤਾ, ਅਸੀਂ ਤੁਹਾਡੀ ਪਟੀਸ਼ਨ ਤਕਨੀਕੀ ਆਧਾਰ 'ਤੇ ਪਟੀਸ਼ਨ ਰੱਦ ਕਰਦੇ ਹਾਂ। ਤੁਸੀਂ ਆਪਣੀ ਪਟੀਸ਼ਨ ਵਾਪਸ ਲੈ ਜਾਓ ਤੇ ਸਹੀ ਕਰਕੇ ਵਾਪਸ ਦਾਖ਼ਲ ਕਰੋ।'
ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਵਿੱਚ ਇੰਟਰਨੈੱਟ ਅਤੇ ਸੰਚਾਰ ਦੇ ਮਾਧਿਅਮ ਤੇ ਬੈਨ ਅਤੇ ਬਲੈਕਆਊਟ ਦੇ ਵਿਰੁੱਧ ਦਾਖ਼ਲ ਪਟੀਸ਼ਨ ਤੇ ਸੁਣਵਾਈ ਕੀਤੀ। ਕਸ਼ਮੀਰ ਟਾਇਮਸ ਦੀ ਐਗਜ਼ੀਕਿਊਟਿਵ ਸੰਪਾਦਕ ਅਨੁਰਾਧਾ ਭਸੀਨ ਨੇ ਧਾਰਾ 370 ਦੇ ਖ਼ਤਮ ਤੋਂ ਬਾਅਦ ਘਾਟੀ ਵਿੱਚ ਕੰਮਕਾਜੀ ਪੱਤਰਕਾਰਾਂ ਤੇ ਲਾਈਆਂ ਗਈਆਂ ਰੋਕਾਂ ਦੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਨੇ ਕਿਹਾ ਕਿ ਉਨ੍ਹਾਂ ਪੜ੍ਹਿਆ ਹੈ ਕਿ ਸ਼ਾਮ ਤੱਕ ਲੈਂਡਲਾਇਨ ਸ਼ੁਰੂ ਹੋ ਜਾਵੇਗੀ।