ਪੰਜਾਬ

punjab

ETV Bharat / bharat

ਸਿਹਤ ਮੰਤਰਾਲੇ ਦੀਆਂ ਹਦਾਇਤਾਂ- ਅਗਲੇ 15 ਦਿਨਾਂ ਲਈ ਰਹੋ ਸਾਵਧਾਨ, ਸਕੂਲ-ਕਾਲਜ-ਮਾਲ 31 ਮਾਰਚ ਤੱਕ ਬੰਦ - corona virus in india

ਕੇਂਦਰੀ ਸਿਹਤ ਮੰਤਰਾਲੇ ਨੇ ਨਿਰਦੇਸ਼ ਦਿੱਤੇ ਹਨ ਕਿ ਅਗਲੇ 15 ਦਿਨਾਂ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਮੰਤਰਾਲੇ ਨੇ 31 ਮਾਰਚ ਤੱਕ ਦੇਸ਼ ਦੇ ਸਾਰੇ ਸਕੂਲ, ਕਾਲਜ, ਸਵੀਮਿੰਗ ਪੂਲ ਅਤੇ ਮਾਲ ਬੰਦ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਨਵੀਂ ਹੈਲਪਲਾਈਨ ਨੰਬਰ 1075 ਵੀ ਜਾਰੀ ਕੀਤੇ ਹਨ।

ਸਿਹਤ ਮੰਤਰਾਲੇ ਦੀਆਂ ਹਦਾਇਤਾਂ
ਸਿਹਤ ਮੰਤਰਾਲੇ ਦੀਆਂ ਹਦਾਇਤਾਂ

By

Published : Mar 16, 2020, 10:38 PM IST

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਦੇ ਚਾਰ ਨਵੇਂ ਮਾਮਲੇ ਉੜੀਸਾ, ਜੰਮੂ-ਕਸ਼ਮੀਰ, ਲੱਦਾਖ ਅਤੇ ਕੇਰਲ ਤੋਂ ਸਾਹਮਣੇ ਆਏ ਹਨ। ਭਾਰਤ ਵਿੱਚ ਹੁਣ ਤੱਕ ਕੁੱਲ 114 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 13 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਤੇ 2 ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 5200 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਸਿਹਤ ਮੰਤਰਾਲੇ ਦੀਆਂ ਹਦਾਇਤਾਂ

ਅਗਰਵਾਲ ਨੇ ਕਿਹਾ ਕਿ 31 ਮਾਰਚ ਤੱਕ ਸਵੀਮਿੰਗ ਪੂਲ, ਮਾਲ ਅਤੇ ਸਕੂਲ ਬੰਦ ਕੀਤੇ ਜਾਣ ਤਾਂ ਜੋ ਸੰਕਰਮਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇਣਾ, ਜਨਤਕ ਆਵਾਜਾਈ ਦੀ ਘੱਟ ਵਰਤੋਂ, ਲੋਕਾਂ ਦਰਮਿਆਨ ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਵਰਗੇ ਉਪਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਸਿਹਤ ਮੰਤਰਾਲੇ ਦੀਆਂ ਹਦਾਇਤਾਂ

ਨਵੇਂ ਹੈਲਪਲਾਈਨ ਨੰਬਰ ਜਾਰੀ
ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਲਈ ਨਵੇਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਕੋਰੋਨਾ ਵਾਇਰਸ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਮਦਦ ਲਈ, ਇੱਕ ਨਵੇਂ ਨੰਬਰ - 1075 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੰਤਰਾਲੇ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ 01123978046 ਨੰਬਰ ਵੀ ਪ੍ਰਭਾਵਸ਼ਾਲੀ ਹੋਵੇਗੀ।

ਅਗਰਵਾਲ ਨੇ ਕਿਹਾ ਕਿ ਈਰਾਨ ਤੋਂ 53 ਵਾਪਸੀ ਦਾ ਚੌਥਾ ਜੱਥਾ ਅੱਜ ਭਾਰਤ ਪਹੁੰਚ ਗਿਆ ਹੈ। ਉਨ੍ਹਾਂ ਨੂੰ ਜੈਸਲਮੇਰ ਵਿੱਚ ਫੌਜ ਦੀ ਸਹੂਲਤ 'ਤੇ ਵੱਖਰਾ ਰੱਖਿਆ ਗਿਆ ਹੈ। ਲਵ ਅਗਰਵਾਲ ਨੇ ਕਿਹਾ ਕਿ ਯੂਰਪੀਅਨ ਯੂਨੀਅਨ, ਤੁਰਕੀ ਅਤੇ ਬ੍ਰਿਟੇਨ ਦੇ ਯਾਤਰੀਆਂ 'ਤੇ 18 ਮਾਰਚ 2020 ਤੋਂ ਪਾਬੰਦੀ ਲਗਾਈ ਜਾਏਗੀ।

ABOUT THE AUTHOR

...view details