ਨਵੀਂ ਦਿੱਲੀ: ਕੇਂਦਰੀ ਰਾਜ ਮੰਤਰੀ ਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਕੋਰੋਨਾ ਵਾਈਰਸ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਈਰਸ ਦੇ 29 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿੱਚ ਪਾਏ ਗਏ ਕੋਰੋਨਾ ਵਾਇਰਸ ਦੇ ਪੀੜਤਾ 'ਚੋਂ 3 ਮਰੀਜ਼ਾ ਨੂੰ ਠੀਕ ਕੀਤਾ ਜਾ ਚੁੱਕਿਆ ਹੈ। ਹਰਸ਼ਵਰਧਨ ਨੇ ਕਿਹਾ ਕਿ ਸਿਹਤ ਮੰਤਰਾਲਾ ਤੇ ਹੋਰ ਮੰਤਰਾਲੇ ਮਿਲ ਕੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਹਰਸ਼ਵਰਧਨ ਨੇ ਰਾਜ ਸਭਾ ਵਿੱਚ ਕਿਹਾ, ‘ਭਾਰਤ ਵਿੱਚ ਵਾਇਰਸ ਖ਼ਿਲਾਫ਼ 17 ਜਨਵਰੀ ਤੋਂ ਲਗਾਤਾਰ ਤਿਆਰੀ ਚੱਲ ਰਹੀ ਹੈ। 4 ਮਾਰਚ ਤੱਕ ਦੇਸ਼ ਵਿੱਚ 29 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਟਲੀ ਤੋਂ ਆਏ ਸੈਲਾਨੀ ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਵਿੱਚ ਪ੍ਰਭਾਵਿਤ ਹਨ। ਉਨ੍ਹਾਂ ਕਿਹਾ, ਮੈਂ ਰੋਜ਼ ਸਥਿਤੀ ਦੀ ਸਮੀਖਿਆ ਕਰ ਰਿਹਾ ਹਾਂ, ਮੰਤਰੀਆਂ ਦਾ ਇੱਕ ਸਮੂਹ ਵੀ ਸਥਿਤੀ ਦੀ ਨਿਗਰਾਨੀ ਵੀ ਕਰ ਰਿਹਾ ਹੈ। ਇਥੇ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਗਰਾਨੀ ਕਰ ਰਹੇ ਹਨ।
ਸਿਹਤ ਮੰਤਰੀ ਨੇ ਕੋਰੋਨਾ ਨੂੰ ਲੈ ਕੇ ਦੱਸਿਆ ਵਿਭਾਗ ਦੀਆਂ ਪੁਖ਼ਤਾ ਤਿਆਰੀਆਂ
N95 ਮਾਸਕ ਅਤੇ ਹੋਰ ਉਪਕਰਣਾਂ ਦੀ ਨਿਰਯਾਤ ਨਿਯਮਤ ਕੀਤਾ ਗਿਆ ਹੈ।
ਟੈਸਟ ਲਈ 15 ਲੈਬਾਂ ਬਣਾਈਆਂ ਗਈਆਂ ਹਨ ਤੇ 19 ਹੋਰ ਤਿਆਰ ਕੀਤੀਆਂ ਜਾ ਰਹੀਆਂ ਹਨ।