ਸਾਈਕਲ 'ਤੇ ਮੰਤਰਾਲੇ ਗਏ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਖਿੱਚਿਆ ਲੋਕਾ ਦਾ ਧਿਆਨ - ਕੈਬਨਿਟ
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਅਪਣੇ ਅਹੁਦੇ ਦਾ ਕਾਰਜਭਾਗ ਸੰਭਾਲਣ ਲਈ ਸਾਈਕਲ 'ਤੇ ਮੰਤਰਾਲੇ ਪੁੱਜੇ।
ਨਵੀਂ ਦਿੱਲੀ:ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਨਵੀਂ ਬਣੀ ਕੈਬਿਨੇਟ 'ਚ ਡਾਕਟਰ ਤੋਂ ਰਾਜਨੇਤਾ ਬਣੇ ਹਰਸ਼ਵਰਧਨ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਵਜੋਂ ਸ਼ਾਮਿਲ ਹੋਏ ਹਨ। ਡਾ. ਹਰਸ਼ਵਰਧਨ ਸੋਮਵਾਰ ਨੂੰ ਅਪਣੇ ਅਹੁਦੇ ਦਾ ਚਾਰਜ ਸੰਭਾਲਣ ਲਈ ਸਾਈਕਲ 'ਤੇ ਸਿਹਤ ਤੇ ਕਲਿਆਣ ਮੰਤਰਾਲੇ ਪੁੱਜੇ। ਡਾ. ਹਰਸ਼ਵਰਧਨ ਦਾ ਸਾਈਕਲ 'ਤੇ ਮੰਤਰਾਲੇ ਆਉਣ ਦਾ ਅੰਦਾਜ਼ ਸਭ ਦੇ ਖਿੱਚ ਦਾ ਕਾਰਨ ਬਣਿਆ ਹੋਇਆ ਹੈ।
ਡਾ. ਹਰਸ਼ਵਰਧਨ ਨੇ ਦੱਸਿਆ ਕਿ ਅੱਜ ਵਿਸ਼ਵ ਸਾਈਕਲ ਦਿਵਸ ਦੇ ਮੌਕੇ ਤੇ ਉਨ੍ਹਾਂ ਦੇਸ਼ ਦੇ ਲੋਕਾਂ ਤੋ ਅਪੀਲ ਕੀਤੀ ਕਿ ਤੁਹਾਡੀ ਸਹਿਤ ਦਾ ਧਿਆਨ ਰਖਣਾ ਸਰਕਾਰ ਦੀ ਜ਼ਿੰਮੇਵਾਰੀ ਤੋਂ ਪਹਿਲਾ ਤੁਹਾਡੀ ਅਪਣੀ ਜ਼ਿੰਮੇਵਾਰੀ ਹੈ।