ਤਿਰੂਵਨੰਤਪੁਰਮ: ਕੇਰਲਾ 'ਚ ਇਕ ਬਾਰ ਮੁੜ ਤੋਂ ਨਿਪਾਹ ਵਾਇਰਸ ਨੇ ਦਸਤਕ ਦਿੱਤੀ ਹੈ। ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਜਾਣਕਾਰੀ ਦਿੰਦੇ ਹੋਇਆ ਕਿਹਾ ਕਿ ਪੁਣੇ ਵਾਇਰਲੌਜੀ ਲੈਬਾਰਟਰੀ ਤੋਂ ਨੌਜਵਾਨ ਦੀ ਜਾਂਚ ਰਿਪੋਰਟ ਵਿਚ ਵਾਇਰਸ ਦੀ ਪੁਸ਼ਟੀ ਹੋ ਗਈ ਹੈ।
ਕੇਰਲਾ 'ਚ ਨਿਪਾਹ ਵਾਇਰਸ ਨੇ ਦਿੱਤੀ ਦਸਤਕ, ਸਿਹਤ ਮੰਤਰੀ ਨੇ ਕੀਤੀ ਪੁਸ਼ਟੀ - ਪ੍ਰੈਸ ਕਾਨਫਰੰਸ
ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਨਿੱਪਾਹ ਵਾਇਰਸ ਦੀ ਪੁਸ਼ਟੀ ਕੀਤੀ ਹੈ। 23 ਸਾਲਾਂ ਵਿਦਿਆਰਥੀ ਨੂੰ ਨਿਪਾਹ ਵਾਇਰਸ ਦੇ ਸੰਕਰਮਣ ਹੋਣ ਦੇ ਸ਼ਕ 'ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਦਸੱਣਯੋਗ ਹੈ ਕਿ ਪਿਛਲੇ ਦਿਨੀ ਇੱਕ 23 ਸਾਲਾਂ ਵਿਦਿਆਰਥੀ ਨੂੰ ਨਿਪਾਹ ਵਾਇਰਸ ਦੇ ਸੰਕਰਮਣ ਹੋਣ ਦੇ ਸ਼ਕ 'ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜ਼ੀ ਵਿਗਿਆਨ (ਐਨਆਈਵੀ) 'ਚ ਨਿਪਾਹ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਵਿਦਿਆਰਥੀ ਕੋਚੀ ਦੇ ਏਰਨਾਕੁੱਲਾਮ ਦਾ ਰਹਿਣ ਵਾਲਾ ਹੈ।
ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਨਿੱਪਾਹ ਵਾਇਰਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਮਾਰੀ ਨੂੰ ਲੈ ਕੇ ਅਫ਼ਵਾਹਾਂ ਨਾ ਫੈਲਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹਰ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਸਾਡੇ ਕੋਲ ਲੋੜੀਂਦੀਆਂ ਸਾਰੀਆਂ ਦਵਾਈਆਂ ਦਾ ਭੰਡਾਰ ਹੈ। ਸ਼ੈਲਜਾ ਨੇ ਅੱਗੇ ਕਿਹਾ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਏਰਨਾਕੂਲਮ ਮੈਡੀਕਲ ਕਾੱਲਜ 'ਚ ਵੱਖਰਾ ਵਾਰਡ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਣ ਦੀ ਕੋਈ ਲੋੜ ਨਹੀਂ ਹੈ।