ਅੱਜ ਸ਼ਾਮੀਂ ਛੇ ਵਜੇ ਤੱਕ ਕੁਮਾਰਸਵਾਮੀ ਨੂੰ ਸਾਬਤ ਕਰਨਾ ਹੋਵੇਗਾ ਬਹੁਮਤ - karnatha legislative assembly
ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੂੰ ਅੱਜ ਸ਼ਾਮ ਛੇ ਵਜੇ ਤੱਕ ਬਹੁਮਤ ਸਾਬਤ ਕਰਨ ਦਾ ਸਮਾਂ ਦਿੱਤਾ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਅੱਜ 10 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ।

ਬੈਂਗਲੁਰੂ: ਕਰਨਾਟਕ ਸਰਕਾਰ 'ਤੇ ਚੱਲ ਰਿਹਾ ਸੰਕਟ ਹਾਲੇ ਤੱਕ ਬਰਕਰਾਰ ਹੈ ਪਰ ਉਮੀਦ ਹੈ ਕਿ ਅੱਜ ਗੱਲ ਆਰ-ਪਾਰ ਲੱਗ ਜਾਵੇਗੀ। ਕਰਨਾਟਕ ਵਿਧਾਨ ਸਭਾ ਸਪੀਕਰ ਨੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੂੰ ਅੱਜ ਸ਼ਾਮ 6 ਵਜੇ ਤੱਕ ਦਾ ਸਮਾਂ ਦਿੱਤਾ ਹੈ ਤੇ ਉਨ੍ਹਾਂ ਨੂੰ ਬਹੁਮਤ ਸਾਬਤ ਕਰਨ ਨੂੰ ਕਿਹਾ ਹੈ।
ਸੋਮਵਾਰ ਰਾਤ ਤੱਕ ਵਿਧਾਨ ਸਭਾ 'ਚ ਹੋਏ ਸ਼ੋਰ-ਸ਼ਰਾਬੇ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਅੱਜ ਸ਼ਾਮੀਂ ਚਾਰ ਵਜੇ ਤੱਕ ਵਿਸ਼ਵਾਸ ਮਤ 'ਤੇ ਬਹਿਸ ਕੀਤੀ ਜਾਵੇਗੀ ਤੇ ਛੇ ਵਜੇ ਤੱਕ ਫਲੋਰ ਟੈਸਟ ਹੋਵੇਗਾ।
ਦੂਜੇ ਪਾਸੇ, ਕਾਂਗਰਸ ਆਗੂ ਤੇ ਸੂਬੇ ਦੇ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਸਪੀਕਰ ਨੇ ਬਾਗੀ ਵਿਧਾਇਕਾਂ ਨੂੰ ਸਵੇਰੇ 11 ਵਜੇ ਤੱਕ ਦਾ ਸਮਾਂ ਦਿੱਤਾ ਹੈ। ਜੇ ਤੈਅ ਸਮੇਂ ਅਨੁਸਾਰ ਉਹ ਵਿਧਾਨ ਸਭਾ ਨਹੀਂ ਪਹੁੰਚੇ ਤਾਂ ਉਨ੍ਹਾਂ ਨੂੰ ਅਯੋਗ (disqualify) ਕਰਾਰ ਦੇ ਦਿੱਤਾ ਜਾਵੇਗਾ।