ਨਵੀਂ ਦਿੱਲੀ : ਅੰਤਰ ਰਾਸ਼ਟਰੀ ਕ੍ਰਿਕੇਟ ਖਿਡਾਰੀ ਮੁਹਮੰਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਪਿਛਲੇ 1 ਸਾਲ ਤੋਂ ਵਿਵਾਦ ਚੱਲ ਰਿਹਾ ਹੈ। ਐਤਵਾਰ ਰਾਤ ਨੂੰ ਹਸੀਨ ਜਹਾਂ ਆਪਣੀ ਬੇਟੀ ਅਤੇ ਆਇਆ ਸਮੇਤ ਆਪਣੇ ਸੁਹਰੇ ਘਰ ਪੁੱਜੀ ਜਿਸ ਕਾਰਨ ਇਥੇ ਵਿਵਾਦ ਵੱਧ ਗਿਆ ਹੈ।
ਕ੍ਰਿਕੇਟਰ ਮੁਹੰਮਦ ਸ਼ਮੀ ਦੀ ਪਤਨੀ ਮੁੜ ਪੁੱਜੀ ਸਹੁਰੇ ਘਰ, ਕੀਤਾ ਹਾਈ ਵੋਲਟੇਜ਼ ਡਰਾਮਾ - national news
ਕ੍ਰਿਕੇਟਰ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਐਤਵਾਰ ਰਾਤ ਨੂੰ ਮੁੜ ਆਪਣੇ ਸਹੁਰੇ ਘਰ ਪੁੱਜੀ। ਉਹ ਆਪਣੀ ਬੇਟੀ ਅਤੇ ਆਇਆ ਨਾਲ ਸ਼ਮੀ ਦੇ ਘਰ ਪੁੱਜੀ ਜਿਸ ਕਾਰਨ ਹਾਈ ਵੋਲਟੇਜ਼ ਡਰਾਮਾ ਹੋਇਆ। ਸ਼ਮੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਸੀਨ ਜਹਾਂ ਜ਼ਬਰਨ ਘਰ ਵਿੱਚ ਵੜ ਗਈ ਹੈ ਜਦਕਿ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਹਸੀਨ ਜਹਾਂ ਦੇਰ ਰਾਤ ਅਚਾਨਕ ਸ਼ਮੀ ਦੇ ਪਿੰਡ ਅਲੀਪੁਰ ਵਿਖੇ ਉਨ੍ਹਾਂ ਦੇ ਘਰ ਆ ਪੁੱਜੀ। ਹਸੀਨੇ ਦੇ ਨਾਲ ਉਨ੍ਹਾਂ ਦੀ ਬੇਟੀ ਬੇਬੋ ਅਤੇ ਆਇਆ ਸੀ। ਸ਼ਮੀ ਦੇ ਪਰਿਵਾਰ ਨੇ ਘਰ 'ਚ ਆਉਣ 'ਤੇ ਵਿਰੋਧ ਕਰਦੇ ਹੋਏ ਹਸੀਨ ਨੂੰ ਘਰੋਂ ਬਾਹਰ ਕੱਢ ਦਿੱਤਾ। ਪਰਿਵਾਰ ਵਾਲੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਹਸੀਨ ਘਰ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਈ। ਸ਼ਮੀ ਦੇ ਪਰਿਵਾਰ ਨੇ ਹਸੀਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਥਾਂ ਸ਼ਮੀ ਦੇ ਮੁਰਾਦਾਬਾਦ ਵਾਲੇ ਨਵੇਂ ਘਰ ਵਿੱਚ ਹੈ ਇਥੋਂ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਜੇਕਰ ਉਹ ਜਾਣਾ ਚਾਹੁੰਦੀ ਹੈ ਤਾਂ ਸ਼ਮੀ ਦੇ ਮੁਰਾਦਾਬਾਦ ਵਾਲੇ ਘਰ ਵਿੱਚ ਜਾਵੇ। ਪਰਿਵਾਰ ਵਾਲੀਆਂ ਸਮੇਤ ਪਿੰਡਵਾਸੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਹੰਗਾਮੇ ਦੇ ਹਾਲਾਤ ਬਣ ਗਏ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਦੋਹਾਂ ਪੱਖਾਂ ਤੋਂ ਜਾਣਕਾਰੀ ਲਈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਸ਼ਮੀ ਦੇ ਪਰਿਵਾਰ ਨੇ ਹਸੀਨ ਉੱਤੇ ਘਰ ਵਿੱਚ ਜ਼ਬਰਨ ਵੜਨ ਦਾ ਦੋਸ਼ ਲਗਾਇਆ। ਉਥੇ ਹੀ ਦੂਜੇ ਪਾਸੇ ਹਸੀਨ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਹੈ ਕਿ ਸ਼ਮੀ ਦਾ ਘਰ ਹਸੀਨ ਦਾ ਸੁਹਰਾ ਘਰ ਹੈ ਉਹ ਜਦ ਚਾਹੇ ਉਥੇ ਆ ਜਾ ਸਕਦੀ ਹੈ। ਐਤਵਾਰ ਨੂੰ ਬੇਟੀ ਦੀ ਜ਼ਿਦ ਮਗਰੋਂ ਹਸੀਨ ਸ਼ਮੀ ਦੇ ਘਰ ਪੁੱਜੀ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।