ਪੰਜਾਬ

punjab

ETV Bharat / bharat

ਵਿਦਿਆਰਥਣ ਦੇ ਕਤਲ 'ਤੇ ਬੋਲੇ ਅਨਿਲ ਵਿਜ, ਹਰਿਆਣਾ 'ਚ ਨਹੀਂ ਚਲੇਗੀ ਧੱਕੇਸ਼ਾਹੀ - HARYANA HOME MINISTER ANIL VIJ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਫਰੀਦਾਬਾਦ ਕਮਿਸ਼ਨਰ ਨਾਲ ਪਰਿਵਾਰ ਦੀ ਰੱਖਿਆ ਲਈ ਗੱਲਬਾਤ ਕੀਤੀ ਗਈ ਹੈ। ਜਲਦੀ ਹੀ ਪੀੜਤ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ।

ਵਿਦਿਆਰਥਣ ਦੇ ਕਤਲ 'ਤੇ ਬੋਲੇ ਗ੍ਰਹਿ ਮੰਤਰੀ, ਹਰਿਆਣਾ 'ਚ ਨਹੀਂ ਚਲੇਗੀ ਧੱਕੇਸ਼ਾਹੀ
ਵਿਦਿਆਰਥਣ ਦੇ ਕਤਲ 'ਤੇ ਬੋਲੇ ਗ੍ਰਹਿ ਮੰਤਰੀ, ਹਰਿਆਣਾ 'ਚ ਨਹੀਂ ਚਲੇਗੀ ਧੱਕੇਸ਼ਾਹੀ

By

Published : Oct 27, 2020, 3:51 PM IST

ਸੋਨੀਪਤ: ਫਰੀਦਾਬਾਦ ਵਿਦਿਆਰਥਣ ਦਾ ਕਤਲ ਕੇਸ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਕਿਸੇ ਦੀ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਗ੍ਰਹਿ ਮੰਤਰੀ ਨੇ ਕਿਹਾ ਕਿ ਪਰਿਵਾਰ ਦੀ ਸੁਰੱਖਿਆ ਲਈ ਫਰੀਦਾਬਾਦ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ। ਜਲਦੀ ਹੀ ਪੀੜਤ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਅਨਿਲ ਵਿਜ ਨੇ ਅੱਗੇ ਕਿਹਾ ਕਿ ਹਰਿਆਣਾ ਦੀ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਦੋਵੇਂ ਮੁਲਜ਼ਮਾਂ ਨੂੰ 24 ਘੰਟਿਆਂ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਦਿਆਰਥਣ ਦੇ ਕਤਲ 'ਤੇ ਬੋਲੇ ਗ੍ਰਹਿ ਮੰਤਰੀ, ਹਰਿਆਣਾ 'ਚ ਨਹੀਂ ਚਲੇਗੀ ਧੱਕੇਸ਼ਾਹੀ

ਕੀ ਹੈ ਮਾਮਲਾ?

ਦੱਸ ਦਈਏ ਕਿ ਬੀਤੇ ਦਿਨ ਯਾਨੀ ਸੋਮਵਾਰ ਨੂੰ ਦੋਸ਼ੀ ਨੇ ਪਹਿਲਾਂ ਵਿਦਿਆਰਥਣ ਨੂੰ ਕਾਰ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਫੇਲ੍ਹ ਹੋਣ ‘ਤੇ ਉਸ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਵਿਦਿਆਰਥਣ ਦੀ ਮੌਤ ਹੋ ਗਈ। ਇਸ ਸਾਰੇ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਨੂੰ ਲੈ ਕੇ ਫਰੀਦਾਬਾਦ ਦੇ ਸੈਕਟਰ -23 ਵਿੱਚ ਪ੍ਰਦਰਸ਼ਨ ਵੀ ਕੀਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਦੋਵੇ ਮੁਲਜ਼ਮ ਵਿਦਿਆਰਥਣ ਉੱਤੇ ਵਿਆਹ ਕਰਾਉਣ ਲਈ ਦਬਾਅ ਪਾ ਰਿਹਾ ਸੀ। ਫਿਲਹਾਲ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ABOUT THE AUTHOR

...view details