ਪੰਜਾਬ

punjab

By

Published : Jul 31, 2019, 6:42 PM IST

Updated : Jul 31, 2019, 6:59 PM IST

ETV Bharat / bharat

ਕੀਟਨਾਸ਼ਕਾਂ ਤੋਂ ਬਿਨਾ ਮਿਲੇਗਾ ਵੱਧ ਝਾੜ, ਪੰਜਾਬ ਦੇ ਕਿਸਾਨ ਹਰਿਆਣਾ ਤੋਂ ਲੈ ਰਹੇ ਸਿਖਲਾਈ

ਜ਼ਿਆਦਾ ਉਤਪਾਦਨ ਦੇ ਲਾਲਚ ਵਿੱਚ ਕਿਸਾਨਾਂ ਫਸਲ ਉਗਾਉਣ ਵੇਲ੍ਹੇ ਧੜ੍ਹੱਲੇ ਨਾਲ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਇਸਤੇਮਾਲ ਕਰ ਰਹੇ ਹਨ। ਪਰ, ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕਿਸਾਨਾਂ ਨੇ ਫਸਲ ਦੀ ਲਾਗਤ ਨੂੰ ਘੱਟ ਕਰਕੇ ਵੱਧ ਮੁਨਾਫ਼ਾ ਕਮਾਉਣ ਦਾ ਨਵਾਂ ਤਰੀਕਾ ਕੱਢਿਆ ਹੈ। ਇੱਥੋਂ ਦੇ ਕਿਸਾਨਾਂ ਨੇ ਫਸਲੀ ਕੀੜਿਆਂ ਤੋਂ ਰਾਹਤ ਪਾਉਣ ਦੀ ਨਵੀਂ ਤਕਨੀਕ ਸੁਝਾਈ ਹੈ। ਇਹ ਕਿਸਾਨ ਪਿਛਲੇ ਦੱਸ ਸਾਲਾਂ ਤੋਂ ਇਨ੍ਹਾਂ ਤਰੀਕਿਆਂ ਦੀ ਸਿਖਲਾਈ ਹੋਰਨਾਂ ਕਿਸਾਨਾਂ ਨੂੰ ਵੀ ਦੇ ਰਹੇ ਹਨ।

ਪੌਦਿਆਂ ਉੱਤੇ ਕੀੜੇ ਵਿਖਾਉਂਦੇ ਕਿਸਾਨ।

ਜੀਂਦ: ਇੱਥੋਂ ਦੇ ਕਿਸਾਨ ਖੇਤੀ ਦੀ ਲਾਗਤ ਨੂੰ ਘੱਟ ਕਰਕੇ ਵੱਧ ਮੁਨਾਫ਼ਾ ਕਮਾਉਣ ਲਈ ਕਿਸਾਨਾਂ ਨੂੰ ਪਿਛਲੇ 10 ਸਾਲਾਂ ਤੋਂ ਸਿੱਖਿਅਤ ਕਰ ਰਹੇ ਹਨ। ਇਹ ਕਿਸਾਨ ਫਸਲੀ ਕੀੜਿਆਂ ਉੱਤੇ ਰਿਸਰਚ ਕਰਕੇ ਹੋਰਨਾਂ ਕਿਸਾਨਾਂ ਨੂੰ ਬਿਨਾ ਕੀਟਨਾਸ਼ਕ ਤੋਂ ਖੇਤੀ ਕਰਨ ਲਈ ਜਾਗਰੂਕ ਕਰ ਰਹੇ ਹਨ।

ਕਿਵੇਂ ਹੋਈ ਸ਼ੁਰੂਆਤ?
ਸਾਲ 2008 ਵਿੱਚ ਖੇਤੀਬਾੜੀ ਵਿਕਾਸ ਅਧਿਕਾਰੀ ਡਾ. ਸੁਰਿੰਦਰ ਦਲਾਲ ਦੀ ਅਗਵਾਈ ਵਿੱਚ ਨਿਡਾਨਾ ਪਿੰਡ ਵਿੱਚ ਕੀੜਿਆਂ ਉੱਤੇ ਰਿਸਰਚ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਮੁਹਿੰਮ ਨਾਲ ਆਲੇ-ਦੁਆਲੇ ਦੇ ਇੱਕ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਪੁਰਸ਼ ਅਤੇ ਮਹਿਲਾ ਕਿਸਾਨ ਜੁੜੇ ਹੋਏ ਹਨ। ਇਸ ਪੂਰੇ ਅਭਿਆਨ ਦੀ ਸ਼ੁਰੂਆਤ ਕਰਨ ਦੇ ਪਿੱਛੇ ਕਾਰਨ ਰਿਹਾ, ਸਾਲ 2001 ਵਿੱਚ ਇੱਕ ਅਖ਼ਬਾਰ ਵਿੱਚ ਕਿਸਾਨ ਅਤੇ ਖੇਤੀਬਾੜੀ ਮਾਹਿਰਾਂ ਦੀ ਅਸਫ਼ਲਤਾ ਨੂੰ ਲੈ ਕੇ ਛਪਿਆ ਲੇਖ। ਇਸ ਲੇਖ ਵਿੱਚ ਜ਼ਿਕਰ ਕੀਤਾ ਗਿਆ ਸੀ 36 ਵਾਰ ਕੀਟਨਾਸ਼ਕ ਸਪਰੇਅ ਕਰਨ ਤੋਂ ਬਾਅਦ ਵੀ ਚਾਰ ਤੋਂ ਪੰਜ ਮਣ(ਲਗਭਗ 200 ਕਿੱਲੋ) ਉਤਪਾਦਨ ਹੋਇਆ, ਜਿਸ ਵਿੱਚ ਲੇਖ ਦੇ ਸੰਪਾਦਕ ਨੇ ਕਿਹਾ ਕਿ ਇੱਥੇ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਦੀ ਸਾਂਝੀ ਅਸਫ਼ਲਤਾ ਹੈ। ਇਸ ਗੱਲ ਤੋਂ ਦੁੱਖੀ ਹੋਕੇ ਡਾ. ਸੁਰਿੰਦਰ ਦਲਾਲ ਨੇ ਕੀੜਿਆਂ ਨੂੰ ਲੈ ਕੇ ਰਿਸਰਚ ਕਰਨੀ ਸ਼ੁਰੂ ਕੀਤੀ ਅਤੇ ਸਾਲ 2008 ਵਿੱਚ ਉਨ੍ਹਾਂ ਨੇ ਕੀੜਿਆਂ ਦੀ ਜਾਣਕਾਰੀ ਕਿਸਾਨਾਂ ਨੂੰ ਦੇਣ ਲਈ ਅਭਿਆਨ ਸ਼ੁਰੂ ਕੀਤਾ।

ਵੱਧਦਾ ਹੀ ਗਿਆ ਅਭਿਆਨ
ਹੌਲੀ-ਹੌਲੀ ਇਹ ਅਭਿਆਨ ਵੱਧਦਾ ਹੀ ਗਿਆ। ਨੇੜੇ ਦੇ ਕਈ ਕਿਸਾਨ ਉਨ੍ਹਾਂ ਨਾਲ ਜੁੜ ਗਏ। ਇਸ ਪੂਰੇ ਅਭਿਆਨ ਦੀ ਅਗਵਾਈ ਕਰਨ ਵਾਲੇ ਡਾ. ਸੁਰਿੰਦਰ ਦਲਾਲ ਦਾ ਸਾਲ 2013 ਵਿੱਚ ਦੇਹਾਂਤ ਹੋ ਗਿਆ ਸੀ, ਪਰ ਉਨ੍ਹਾਂ ਤੋਂ ਬਾਅਦ ਵੀ ਉਨ੍ਹਾਂ ਦਾ ਇਹ ਅਭਿਆਨ ਲਗਾਤਾਰ ਜਾਰੀ ਹੈ। ਅੱਜ ਵੀ ਕਿਸਾਨਾਂ ਨੂੰ ਕੀੜਿਆਂ ਤੋਂ ਰਾਹਤ ਪਾਉਣ ਦੇ ਤਰੀਕਿਆਂ ਬਾਰੇ ਸਿੱਖਿਅਤ ਕੀਤਾ ਜਾ ਰਿਹਾ ਹੈ।

ਕਿਵੇਂ ਹੁੰਦਾ ਹੈ ਕੀੜਿਆਂ ਦਾ ਨਿਪਟਾਰਾ?
ਕੀੜਿਆਂ ਦੀ ਸਮੱਸਿਆ ਬਾਰੇ ਸਿਖਲਾਈ ਦੇਣ ਵਾਲੀ ਮਹਿਲਾ ਸਵਿਤਾ ਦਾ ਕਹਿਣਾ ਹੈ ਕਿ ਫਸਲ ਲਈ ਕੀੜੇ ਵੀ ਜ਼ਰੂਰੀ ਹਨ, ਕਿਉਂਕਿ ਕੀੜਿਆਂ ਤੋਂ ਬਿਨਾਂ ਖੇਤੀ ਸੰਭਵ ਨਹੀਂ ਹੈ। ਪੌਦੇ ਆਪਣੀ ਜ਼ਰੂਰਤ ਅਨੁਸਾਰ ਅਲੱਗ-ਅਲੱਗ ਪ੍ਰਕਾਰ ਦੀ ਖੁਸ਼ਬੂ ਛੱਡ ਕੀੜਿਆ ਨੂੰ ਆਕਰਸ਼ਿਤ ਕਰਦੇ ਹਨ।

ਕੀੜੇ ਦੋ ਪ੍ਰਕਾਰ ਦੇ ਹੁੰਦੇ ਹਨ-ਇੱਕ ਸ਼ਾਕਾਹਾਰੀ ਅਤੇ ਦੂਜੇ ਮਾਸਾਹਾਰੀ। ਸ਼ਾਕਾਹਾਰੀ ਕੀੜੇ ਪੌਦੇ, ਫਲ, ਫੁੱਲ ਖਾਂਦੇ ਹਨ ਤੇ ਮਾਸਾਹਾਰੀ ਕੀੜੇ ਸ਼ਾਕਾਹਾਰੀ ਕੀੜਿਆਂ ਨੂੰ ਖਾਕੇ ਜੀਵਨ ਚੱਕਰ ਚਲਾਉਂਦੇ ਹਨ। ਜੇ ਸ਼ਾਕਾਹਾਰੀ ਕੀੜਿਆਂ ਦਾ ਨਿਪਟਾਰਾ ਕਰਨ ਲਈ ਕਿਸੇ ਵੀ ਪ੍ਰਕਾਰ ਦੇ ਕੀਟਨਾਸ਼ਕ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਮਾਸਾਹਾਰੀ ਕੀੜੇ ਇਨ੍ਹਾਂ ਕੀੜਿਆਂ ਨੂੰ ਖਾ ਜਾਂਦੇ ਹਨ, ਜਿਸ ਨਾਲ ਖਰਚ ਵੀ ਬੱਚਦਾ ਹੈ ਤੇ ਫਸਲ ਵੀ ਆਰਗੈਨਿਕ ਹੁੰਦੀ ਹੈ।

ਪੰਜਾਬ ਦੇ ਕਿਸਾਨਾਂ ਨੂੰ ਵੀ ਕੀਤਾ ਜਾ ਰਿਹਾ ਸਿੱਖਿਅਤ
ਪਿਛਲੇ ਦੋ ਸਾਲਾਂ ਤੋਂ ਜੀਂਦ ਜ਼ਿਲ੍ਹੇ ਦੇ ਸਿੱਖਿਅਤ ਕਿਸਾਨ ਅਤੇ ਮਾਹਿਰ ਆਪਣੇ ਖਰਚ ਉੱਤੇ ਹਰਿਆਣਾ ਦੇ ਹਿਸਾਰ, ਸਿਰਸਾ, ਫਤਿਹਾਬਾਦ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਪੰਜਾਬ ਦੇ ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੀ ਸਿਖਲਾਈ ਦੇ ਰਹੇ ਹਨ। ਕੀਟ ਸਿਖਲਾਈ ਤੋਂ ਬਾਅਦ ਕਪਾਹ, ਝੋਨਾ, ਕਣਕ, ਗੰਨਾ ਅਤੇ ਕਈ ਸਬਜ਼ੀਆਂ ਬਿਨਾਂ ਕਿਸੇ ਕੀਟਨਾਸ਼ਕ ਦੀ ਵਰਤੋਂ ਕੀਤਿਆਂ ਉਗਾਈਆਂ ਜਾ ਸਕਦੀਆਂ ਹਨ।

Last Updated : Jul 31, 2019, 6:59 PM IST

ABOUT THE AUTHOR

...view details