ਚੰਡੀਗੜ੍ਹ: ਹਰਿਆਣਾ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਕਿਸੇ ਖੇਡ ਯੂਨੀਵਰਸਿਟੀ ਦਾ ਚਾਂਸਲਰ ਕਿਸੇ ਵੱਡੇ ਖਿਡਾਰੀ ਨੂੰ ਲਾਇਆ ਜਾਵੇਗਾ।
ਕਪਿਲ ਦੇਵ ਹੋਣਗੇ ਰਾਈ ਖੇਡ ਯੂਨੀਵਰਸਿਟੀ ਦੇ ਚਾਂਸਲਰ
ਜਾਣਾਕਾਰੀ ਮੁਤਾਬਿਕ ਆਮ ਤੌਰ ਤੇ ਕਿਸੇ ਵੀ ਸੂਬੇ ਦੀ ਯੂਨੀਵਰਸਿਟੀ ਦਾ ਚਾਂਸਲਰ ਉਥੋਂ ਦੇ ਰਾਜਪਾਲ ਹੁੰਦੇ ਹਨ, ਪਰ ਇਸ ਵਾਰ ਇਸ ਖੇਡ ਯੂਨੀਵਰਸਿਟੀ ਵਿਚ ਅਜਿਹਾ ਨਹੀਂ ਹੋਵੇਗਾ। ਇਸ ਵਾਰ ਖੇਡ ਯੂਨੀਵਰਸਿਟੀ ਦਾ ਚਾਂਸਲਰ ਹਰਿਆਣਾ ਪੁੱਤਰ ਕਪਿਲ ਦੇਵ ਹੋਣਗੇ, ਜਿੰਨ੍ਹਾਂ ਦੀ ਕਪਤਾਨੀ ਵਿਚ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ।
ਹਰਿਆਣਾ ਵਿੱਚ ਜਲਦ ਬਣੇਗੀ ਰਾਈ ਖੇਡ ਯੂਨੀਵਰਸਿਟੀ
ਦੱਸਣਯੋਗ ਹੈ ਕਿ ਸੋਨੀਪਤ ਦੀ ਰਾਈ ਸਪੋਰਟਸ ਯੂਨੀਵਰਸਿਟੀ ਹਰਿਆਣਾ ਦੀ ਪਹਿਲੀ ਅਤੇ ਦੇਸ਼ ਦੀ ਚੌਥੀ ਖੇਡ ਯੂਨੀਵਰਸਿਟੀ ਹੋਵੇਗੀ। ਇਹ ਯੂਨੀਵਰਸਿਟੀ ਦੀ ਸਥਾਪਨਾ ਸੋਨੀਪਤ ਦੇ ਰਾਈ ਪਿੰਡ ਵਿੱਚ ਚੱਲ ਰਹੇ ਮੋਤੀਲਾਲ ਨਹਿਰੂ ਸਕੂਲ ਆੱਫ ਸਪੋਰਟਸ ਕੈਂਪਸ ਵਿੱਚ ਕੀਤੀ ਜਾਵੇਗੀ। ਖੇਡ ਸਕੂਲ ਦੇ ਕੋਲ ਕਰੀਬ 350 ਏਕੜ ਜ਼ਮੀਨ ਹੈ, ਜਿਸ ਉੱਤੇ ਇਸ ਯੂਨੀਵਰਸਿਟੀ ਦਾ ਨਿਮਾਰਣ ਕਾਰਜ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਜੇਕਟ ਦੀ ਲਾਗਤ ਲਗਭਗ 630 ਕਰੋੜ ਰੁਪਏ ਦੱਸੀ ਗਈ ਹੈ। ਇਸ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸਰਕਾਰ ਜਲਦ ਸ਼ੁਰੂ ਕਰਨਾ ਚਾਹੁੰਦੀ ਹੈ। ਇਹ ਯੂਨੀਵਰਸਿਟੀ ਨੂੰ ਖੇਡ ਮੰਤਰੀ ਅਨਿਲ ਵਿਜ ਦਾ ਡਰੀਮ ਪ੍ਰੋਜੇਕਟ ਦੱਸਿਆ ਜਾਂਦਾ ਹੈ।
ਕੋਣ ਹਨ ਕਪਿਲ ਦੇਵ?
ਕਪਿਲ ਦੇਵ ਰਾਮਲਾਲ ਨਿਖੰਜ ਭਾਰਤੀ ਕ੍ਰਿਕਟ ਦੇ ਸਾਬਕਾ ਖਿਡਾਰੀ ਹਨ। ਭਾਰਤ ਨੂੰ ਪਹਿਲਾ ਵਿਸ਼ਵ ਕਪ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਮਿਲਿਆ ਸੀ। ਕਪਿਲ ਦੇਵ ਨੂੰ ਸਾਲ 2002 ਵਿੱਚ ਵਿਸਡਨ ਵੱਲੋਂ ਕ੍ਰਿਕੇਟ ਜਗਤ ਵਿੱਚ ਸਭ ਤੋਂ ਵਧੀਆ ਆਲਰਾਉਂਡਰਾਂ ਵਿੱਚੋਂ ਇੱਕ ਮੰਨਿਆ ਗਿਆ ਸੀ। ਕਪਿਲ ਦੇਵ ਨੇ ਅਕਤੂਬਰ 1999 ਤੋਂ ਅਗਸਤ 2000 ਤੱਕ ਭਾਰਤੀ ਕ੍ਰਿਕਟ ਟੀਮ ਦੇ ਕੋਚ ਵਜੋਂ ਵੀ ਅਹਿਮ ਭੂਮਿਕਾ ਨਿਭਾਈ ਸੀ।
ਕਪਿਲ ਦੇਵ ਦੀਆਂ ਪ੍ਰਾਪਤਿਆਂ 'ਤੇ ਇੱਕ ਨਜ਼ਰ
- ਕਪਿਲ ਦੇਵ ਨੂੰ 1979-80 ਵਿੱਚ ਅਰਜੁਨ ਅਵਾਰਡ ਮਿਲਿਆ ਸੀ।
- 1982 ਵਿੱਚ ਉਨ੍ਹਾਂ ਨੂੰ ਪਦਮ ਸ੍ਰੀ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
- 1983 ਵਿੱਚ ਕਪਿਲ ਦੇਵ ਨੇ ਵਿਸਡਨ ਕ੍ਰਿਕਟਰ ਆੱਫ ਦਾ ਈਅਰ ਦਾ ਖਿਤਾਬ ਜਿੱਤੀਆ ਸੀ।
- 1991 ਵਿੱਚ ਕਪਿਲ ਦੇਵ ਵੱਲੋਂ ਪਦਮ ਭੂਸ਼ਣ ਜਿੱਤਿਆ ਗਿਆ ਸੀ।
- 2013 ਵਿੱਚ ਐੱਨਡੀਟੀਵੀ ਵੱਲੋਂ ਕਪਿਲ ਨੂੰ 25 ਗਲੋਬਲ ਲਿਵਿੰਗ ਲੈਜੇਂਡਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।
- ਕਪਿਲ ਦੇਵ ਨੂੰ ਸੀਕੇ ਨਾਇਡੁ ਲਾਇਫਟਾਇਮ ਅਚੀਵਮੇਂਟ ਅਵਾਰਡ ਵੀ ਮਿਲ ਚੁੱਕਿਆ ਹੈ।