ਹੈਦਰਾਬਾਦ: ਹਰਿਆਣਾ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਦੇ ਨਤੀਜਿਆਂ ਵਿੱਚ ਇਸ ਵਾਰ ਭਾਜਪਾ, ਕਾਂਗਰਸ ਅਤੇ ਜੇਜੇਪੀ ਵਿਚਕਾਰ ਤਿਕੋਣਾ ਮੁਕਾਬਲਾ ਹੋ ਗਿਆ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬੀਜੇਪੀ ਨੂੰ 40 ਸੀਟਾਂ, ਕਾਂਗਰਸ 30, ਜੇਜੇਪੀ 10, ਆਈਐਨਐਲਡੀ-ਅਕਾਲੀ ਨੂੰ 1 ਸੀਟ ਮਿਲੀ ਹੈ। ਹਰਿਆਣਾ ਵਿੱਚ ਸਰਕਾਰ ਬਣਾਉਣ ਦੇ ਲਈ 46 ਸੀਟਾਂ ਦੀ ਜ਼ਰੂਰਤ ਹੈ।
ਹਰਿਆਣਾ ਵਿੱਚ ਸਭ ਤੋਂ ਹੈਰਾਨੀਜਨਕ ਨਤੀਜੇ ਜੇਜੇਪੀ ਵੱਲੋਂ ਸਾਹਮਣੇ ਆਏ ਹਨ। ਜੇਜੇਪੀ ਨੇ ਸੂਬੇ ਵਿੱਚੋਂ 10 ਸੀਟਾਂ 'ਤੇ ਕਬਜ਼ਾ ਕੀਤਾ ਤੇ ਹਰਿਆਣਾ ਵਿੱਚ ਕਿੰਗ ਮੇਕਰ ਵਜੋਂ ਭੂਮਿਕਾ ਨਿਭਾ ਸਕਦੀ ਹੈ।
ਹੇਠਾਂ ਵੇਖੋ ਕਿਸ ਨੇ ਦਿੱਤੀ ਕਿਸ ਨੂੰ ਮਾਤ?
- ਮਨੋਹਰ ਲਾਲ ਖੱਟਰ vs ਤਰਲੋਚਨ ਸਿੰਘ
ਭਾਜਪਾ ਦੇ ਮਨੋਹਰ ਲਾਲ ਖੱਟਰ ਨੇ ਇਨੈਲੋ ਦੇ ਤਰਲੋਚਨ ਸਿੰਘ ਵਿਰੁੱਧ ਚੋਣ ਲੜ ਕੇ ਕਰਨਾਲ ਹਲਕੇ ਤੋਂ 45,188 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।
- ਭੁਪਿੰਦਰ ਸਿੰਘ ਹੁੱਡ vs ਸਤੀਸ਼ ਨੰਦਾਲ
ਹਰਿਆਣਾ ਦੇ 2 ਵਾਰ ਰਹੇ ਕਾਂਗਰਸ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਗੜ੍ਹ ਸਾਂਪਲਾ-ਕਿੱਲੋਈ ਤੋਂ ਭਾਜਪਾ ਦੇ ਸਤੀਸ਼ ਨੰਦਾਲ ਵਿਰੁੱਧ 58,074 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।
- ਰਣਦੀਪ ਸਿੰਘ ਸੁਰਜੇਵਾਲਾ vs ਲੀਲਾਰਾਮ
ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੂੰ ਕੈਥਲ ਸੀਟ ਤੋਂ ਹਾਰ ਮਿਲੀ ਹੈ। ਸੁਰਜੇਵਾਲ ਨੂੰ ਭਾਜਪਾ ਦੇ ਲੀਲਾਰਾਮ ਨੇ 567 ਵੋਟਾਂ ਨਾਲ ਹਰਾਇਆ ਹੈ।
- ਦੁਸ਼ਯੰਤ ਚੌਟਾਲਾ vs ਪ੍ਰੇਮ ਲਤਾ