ਪੰਜਾਬ

punjab

ETV Bharat / bharat

ਪੰਜਾਬ ਤੋਂ ਹਰਸਿਮਰਤ ਅਤੇ ਸੋਮ ਪ੍ਰਕਾਸ਼ ਬਣਨਗੇ ਕੈਬਨਿਟ ਮੰਤਰੀ - som prakash

ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਸ਼ ਮੋਦੀ ਮੰਤਰੀ ਮੰਡਲ 'ਚ ਸ਼ਾਮਿਲ ਹੋਣਗੇ। ਕੈਬਨਿਟ 'ਚ ਸ਼ਾਮਿਲ ਹੋਣ 'ਤੇ ਦੋਹਾਂ ਸਾਂਸਦਾਂ ਦਾ ਕਹਿਣਾ ਹੈ ਕਿ ਉਹ ਆਪਣੀ ਜਿੰਮੇਵਾਰੀ ਬਖ਼ੂਬੀ ਨਿਭਾਉਣਗੇ।

ਹਰਸਿਮਰਤ ਕੌਰ ਬਾਦਲ

By

Published : May 30, 2019, 3:03 PM IST

Updated : May 30, 2019, 3:08 PM IST

ਨਵੀਂ ਦਿੱਲੀ: ਨਰਿੰਦਰ ਮੋਦੀ ਅੱਜ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਰਹੇ ਹਨ। ਉਨ੍ਹਾਂ ਨਾਲ ਹੋਰ ਸਾਂਸਦ ਵੀ ਕੈਬਨਿਟ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਸਕਦੇ ਹਨ। ਸੰਭਾਵਿਤ ਮੰਤਰੀਆਂ ਨੂੰ ਪੀਐਮਓ ਤੋਂ ਫ਼ੋਨ ਵੀ ਆ ਚੁੱਕੇ ਹਨ। ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਵੀ ਇਕ ਵਾਰ ਫ਼ਿਰ ਕੇਂਦਰੀ ਮੰਤਰੀ ਵਜੋਂ ਆਪਣੀ ਜਿੰਮੇਵਾਰੀ ਨਿਭਾਉਣਗੇ। ਉਨ੍ਹਾਂ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਸਾਂਸਦ ਸੋਮ ਪ੍ਰਕਾਸ਼ ਵੀ ਮੋਦੀ ਦੀ ਕੈਬਨਿਟ ਵਿੱਚ ਸ਼ਾਮਿਲ ਹੋਣਗੇ।

ਕੀ ਕਿਹਾ ਹਰਸਿਮਰਤ ਕੌਰ ਬਾਦਲ ਨੇ?
ਨਰਿੰਦਰ ਮੋਦੀ ਦੀ ਕੈਬਨਿਟ 'ਚ ਸ਼ਾਮਿਲ ਹੋਣ 'ਤੇ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ 84 ਦੇ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੇ ਵਿਚਕਾਰ ਚਲ ਰਹੇ ਮਾਮਲੇ 'ਤੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ, ਅੱਗੇ ਬਹੁਤ ਕੁਝ ਹੋਣਾ ਬਾਕੀ ਹੈ।

ਹੁਸ਼ਿਆਰਪੁਰ ਤੋਂ ਭਾਜਪਾ ਸਾਂਸਦ ਸੋਮ ਪ੍ਰਕਾਸ਼ ਵੀ ਕੈਬਨਿਟ 'ਚ ਸ਼ਾਮਿਲ
ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਂਸਦ ਸੋਮ ਪ੍ਰਕਾਸ਼ ਨੂੰ ਵੀ ਕੇਂਦਰੀ ਮੰਤਰੀ ਬਣਾਇਆ ਜਾਵੇਗਾ। ਈਟੀਵੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਸੌਂਪੀ ਜਾਵੇਗੀ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਮੰਤਰੀਆਂ ਨਾਲ ਮੋਦੀ ਚਾਹ 'ਤੇ ਕਰਨਗੇ ਚਰਚਾ
ਨਰਿੰਦਰ ਮੋਦੀ ਸ਼ਾਮ 4:30 ਵਜੇ ਸੰਭਾਵਿਤ ਮੰਤਰੀਆਂ ਨਾਲ ਚਾਹ 'ਤੇ ਚਰਚਾ ਕਰਨਗੇ। ਨਰਿੰਦਰ ਮੋਦੀ ਚਾਹ 'ਤੇ ਚਰਚਾ ਕਰਕੇ ਦੌਰਾਨ ਮੰਤਰੀਆਂ ਨੂੰ ਆਪਣਾ ਏਜੰਡਾ ਸਮਝਾ ਸਕਦੇ ਹਨ।

ਕੈਬਨਿਟ 'ਚ ਸ਼ਾਮਿਲ ਹੋਣ ਵਾਲੇ ਮੰਤਰੀ

  • ਅਰਜੁਨ ਰਾਮ ਮੇਘਵਾਲ
  • ਜਿਤੇਂਦਰ ਸਿੰਘ
  • ਹਰਸਿਮਰਤ ਕੌਰ ਬਾਦਲ
  • ਸੋਮ ਪ੍ਰਕਾਸ਼
  • ਰਾਮਦਾਸ ਅਠਾਵਲੇ
  • ਧਰਮਿੰਦਰ ਪ੍ਰਧਾਨ
  • ਰਵੀਸ਼ੰਕਰ ਪ੍ਰਸਾਦ
  • ਬਾਬੁਲ ਸੁਪਰਿਓ
  • ਸਦਾਨੰਦ ਗੌੜਾ
  • ਜੀ. ਕਿਸ਼ਨ ਰੇਡੀ
  • ਨਿਰਮਲ ਸਿਤਾਰਮਨ
  • ਪਿਯੂਸ਼ ਗੋਇਲ
  • ਸਮ੍ਰਿਤੀ ਇਰਾਨੀ
  • ਕ੍ਰਿਸ਼ਨ ਪਾਲ ਗੁੱਜਰ
  • ਸੁਰੇਸ਼ ਅੰਗਾਦੀ
  • ਕਿਰਨ ਰਿਜਿਜੂ
  • ਸਾਧਵੀ ਨਿਰੰਜਨ ਜੋਤੀ
  • ਪ੍ਰਹਿਲਾਦ ਜੋਸ਼ੀ
  • ਸੰਤੋਸ਼ ਗੰਗਵਾਰ
  • ਰਾਓ ਇੰਦਰਜੀਤ
  • ਮਨਸੁਖ ਮੰਡਾਵਿਆ
  • ਰਮੇਸ਼ ਪੋਖਰਿਆਲ
  • ਪੁਰੁਸ਼ੋਤਮ ਰੁਪਾਲਾ
Last Updated : May 30, 2019, 3:08 PM IST

ABOUT THE AUTHOR

...view details