ਚੰਡੀਗੜ੍ਹ: ਚੰਗੀ ਪੜਾਈ ਤੇ ਨੋਕਰੀਆਂ ਦੇ ਸੁਪਨੇ ਲੈ ਕੇ ਆਪਣੇ ਮੁਲਕ ਨੂੰ ਛੱਡ ਵਿਦੇਸ਼ਾਂ ਵਿੱਚ ਗਏ ਵਿਦਿਆਰਥੀ ਅੱਜ ਆਪਣੇ ਘਰ ਆਉਣ ਲਈ ਤਰਸ ਰਹੇ ਹਨ। ਕੋਰੋਨਾ ਵਾਇਰਸ ਦੇ ਫੈਲੇ ਹੋਣ ਕਾਰਨ ਵਿਸ਼ਵ ਦੇ ਹਰ ਕੋਨੇ ਵਿੱਚ ਹਾਹਾਕਾਰ ਮਚੀ ਹੋਈ। ਇਸ ਦੌਰਾਨ ਪੰਜਾਬ ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਵਿੱਚ ਫਸੇ ਵਿਦਿਆਰਥਿਆਂ ਦੀ ਮਦਦ ਕਰਨ ਦੀ ਗੁਹਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੋਲ ਲਗਾਈ ਹੈ।
'ਬ੍ਰਿਟੇਨ 'ਚ ਫਸੇ ਭਾਰਤੀਆਂ ਨੂੰ ਮਦਦ ਦੀ ਲੋੜ', ਹਰਸਿਮਰਤ ਬਾਦਲ ਦੀ ਅਪੀਲ - Foreign Minister S Jai Shankar
ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿੱਚ ਤਾਲਾਬੰਦੀ ਚੱਲ ਰਹੀ ਹੈ ਜਿਸ ਕਾਰਨ ਉਡਾਨਾਂ ਵੀ ਬੰਦ ਹਨ। ਵਿਦੇਸ਼ਾਂ ਵਿੱਚ ਪੜਨ ਗਏ ਵਿਦਿਆਰਥੀ ਉੱਥੇ ਫੱਸ ਗਏ ਹਨ।
ਫੋਟੋ
ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਜਾਣੂ ਕਰਵਾਇਆ ਕਿ ਬ੍ਰਿਟੇਨ ਵਿੱਚ ਪੰਜਾਬੀਆਂ ਸਣੇ ਕਈ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਹਰਸਿਮਰਤ ਬਾਦਲ ਨੇ ਟਵੀਟ ਕਰਦਿਆ ਲਿਖਿਆ,"ਪੰਜਾਬੀਆਂ ਸਣੇ 500 ਤੋਂ ਵੱਧ ਵਿਦਿਆਰਥੀ ਬ੍ਰਿਟੇਨ ਵਿੱਚ ਫਸੇ ਹੋਏ ਹਨ। ਉਹ ਸਾਰੇ ਆਪਣੇ ਘਰ ਆਉਣਾ ਚਾਹੁੰਦੇ ਹਨ। ਹਰਸਿਮਰਤ ਨੇ ਕਿਹਾ ਕਿ ਮੈਂ ਧੰਨਵਾਦੀ ਹੋਵਾਂਗੀ, ਜੇਕਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਬ੍ਰਿਟੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਤ ਵਾਪਸ ਲਿਆਉਣ ਲਈ ਉੱਚ ਨਿਰਦੇਸ਼ ਦੇਣ।"
ਇਹ ਵੀ ਪੜ੍ਹੋ: ਕਰਫਿਊ ਦੀ ਮਿਆਦ ਬਾਰੇ ਫੈਸਲਾ ਮੁੱਖ ਮੰਤਰੀ ਹੀ ਲੈਣਗੇ: ਕੈਪਟਨ ਸੰਧੂ
Last Updated : Apr 8, 2020, 5:50 PM IST