ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡਾ ਮੰਤਰਾਲਾ ਉਹ ਹੀ ਕੁੱਝ ਕਰ ਰਿਹਾ ਹੈ, ਜਿਨ੍ਹਾਂ ਕਿ ਉਨ੍ਹਾਂ ਨੂੰ ਸਮਝ ਆ ਰਿਹਾ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਿੰਨੀਆਂ ਬੈਠਕ ਕੀਤੀਆਂ ਜਾਣੀਆਂ ਹਨ ਉਹ ਆਨ ਲਾਇਨ ਵੀਡਿਓ ਕਾਨਫਰੰਸ ਰਾਹੀਂ ਕੀਤੀਆਂ ਜਾਣ। ਉਨ੍ਹਾਂ ਕਿਹਾ ਸਾਰੇ ਆਪਣੇ ਮੰਤਰਾਲੇ ਆਪਣੇ ਕਮਰਿਆਂ ਅੰਦਰ ਸੈਨੀਟਾਈਜਰ ਦਾ ਇਸਤੇਮਾਲ ਕਰਨ ਤੇ ਨਾਲ ਹੀ ਜੋ ਬਿਮਾਰ ਹਨ ਉਹ ਘਰ 'ਚ ਹੀ ਰਹਿਣ ਜਦੋਂ ਤੱਕ ਉਨ੍ਹਾਂ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ।
ਕੋਰੋਨਾ ਵਾਇਰਸ ਤੋਂ ਡਰੀ ਹਰਸਿਮਰਤ ਬਾਦਲ ਨੇ ਇਜਲਾਸ ਛੋਟਾ ਕਰਨ ਦੀ ਕੀਤੀ ਮੰਗ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਦਨ ਦੀ ਕਾਰਵਾਈ ਵੀ ਸਥਗਿਤ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਥੇ ਵੀ ਸਾਰੇ ਇੱਕ ਦੂਜੇ ਦੇ ਨਾਲ-ਨਾਲ ਬੈਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਤੇ ਵੱਧ ਇਕੱਠ ਤਾਂ ਸਦਨ 'ਚ ਹੁੰਦਾ ਹੈ, ਉਨ੍ਹਾਂ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ।
ਬਾਦਲ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ ਜਿੱਥੇ ਇਹ ਵਾਇਰਸ ਨਹੀਂ ਫੈਲਿਆ ਜਾ ਘਟ ਫੈਲਿਆ ਹੈ ਤੇ ਨਾਲ ਹੀ ਉਨ੍ਹਾਂ ਦੇਸ਼ਾਂ ਤੋਂ ਸਬਕ ਲੈਂਣ ਦੀ ਲੋੜ ਹੈ ਜਿੱਥੇ ਕਿ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਨ ਲਈ ਜੋ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਉਸ ਨੂੰ ਅਮਲ 'ਚ ਲੈ ਕੇ ਆਇਆ ਜਾਵੇ।
ਉਨ੍ਹਾਂ ਕਿ ਮੈਨੂੰ ਲਗਦਾ ਹੈ ਕਿ ਸਦਨ ਦੀ ਕਾਰਵਾਈ ਵੀ ਸਥਗਿਤ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਥੇ ਵੀ ਸਾਰੇ ਇੱਕ ਦੂਜੇ ਦੇ ਨਾਲ-ਨਾਲ ਬੈਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਤੇ ਵੱਧ ਇਕੱਠ ਤਾਂ ਸਦਨ 'ਚ ਹੁੰਦਾ ਹੈ, ਉਨ੍ਹਾਂ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲੀਆਂ ਦੀ ਗਿਣਤੀ 4900 ਤੋਂ ਪਾਰ ਹੋ ਚੁੱਕੀ ਹੈ। ਜਦੋਂ ਕਿ 1,34,679 ਲੋਕ ਇਸ ਮਹਾਂਮਾਰੀ ਨਾਲ ਪੀੜਤ ਹਨ।