ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਲਗਾਤਾਰ ਆਪਣੇ ਸੰਘਰਸ਼ 'ਚ ਡਟੇ ਹੋਏ ਹਨ। ਇਸੇ ਸਬੰਧੀ ਅੱਜ ਕਿਸਾਨਾਂ ਦੀ ਕੇਂਦਰ ਨਾਲ ਚੋਥੇ ਗੇੜ ਦੀ ਬੈਠਕ ਹੋਵੇਗੀ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਕੈਪਟਨ-ਮੋਦੀ ਦੀ ਗੰਡਤੁਪ ਉਜਾਗਰ: ਹਰਸਿਮਰਤ ਬਾਦਲ
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਤੇ ਗ੍ਰਹਿ ਮੰਤਰੀ ਦੀ ਮੁਲਾਕਾਤ ਨੂੰ ਗੰਡਤੁਪ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇੰਨੇ ਤਸ਼ਦੱਦ ਦੇ ਬਾਅਦ ਮੁੱਖ ਮੰਤਰੀ ਇੱਕ ਇੰਚ ਨਹੀਂ ਹਿੱਲੇ ਪਰ ਹੁਣ ਗ੍ਰਹਿ ਮੰਤਰੀ ਦੇ ਬੁਲਾਵੇ 'ਤੇ ਜਾਣ ਲਈ ਇੱਕ ਦਮ ਤਿਆਰ ਹੋ ਗਏ।
ਮੁੱਖ ਮੰਤਰੀ ਕੈਪਟਨ ਅਤੇ ਗ੍ਰਹਿ ਮੰਤਰੀ ਦੀ ਮੁਲਾਕਾਤ ਨੂੰ ਅਕਾਲੀ ਦਲ ਆਗੂ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਗੰਡਤੁਪ ਦੱਸਿਆ ਹੈ। ਸਾਬਕਾ ਕੇਂਦਰੀ ਮੰਤਰੀ ਨੇ ਟਵੀਟ 'ਚ ਲਿਖਿਆ, ਕੈਪਟਨ-ਮੋਦੀ ਦੀ ਗੰਢਤੁਪ ਉਜਾਗਰ: ਜਦੋਂ ਬਿਲ ਪਾਸ ਕੀਤੇ ਗਏ ਅਤੇ ਜਦੋਂ ਕਿਸਾਨ ਪਟੜੀਆਂ 'ਤੇ ਬੈਠੇ ਸਨ ਉਦੋਂ ਕੈਪਟਨ ਇੱਕ ਇੰਚ ਨਹੀਂ ਹਿੱਲੇ। ਜਦੋਂ ਕਿਸਾਨਾਂ 'ਤੇ ਵਾਟਰ ਕੈਨਨ ਚੱਲਿਆ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਉਦੋਂ ਵੀ ਕੈਪਟਨ ਇੱਕ ਇੰਚ ਨਹੀਂ ਹਿੱਲੇ। ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਠੰਡ 'ਚ ਬਹਾਦਰੀ ਨਾਲ ਡਟੇ ਹੋਏ ਹਨ। ਪਰ ਕੇਂਦਰੀ ਗ੍ਰਹਿ ਮੰਤਰੀ ਕੈਪਟਨ ਨੂੰ ਬਲਾਉਂਦੇ ਹਨ ਤਾਂ ਉਹ ਭੱਜ ਕੇ ਜਾਂਦੇ ਹਨ।
ਇਸ ਤਰ੍ਹਾਂ ਕੈਪਟਨ ਅਤੇ ਅਮਿਤ ਸ਼ਾਹ ਦੀ ਬੈਠਕ 'ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ।