ਅੰਬਾਲਾ/ ਹਰਿਆਣਾ: ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰ ਰਾਫ਼ੇਲ ਜਹਾਜ਼ ਅੰਬਾਲਾ ਏਅਰਬੇਸ ਦੀ ਸਰਜ਼ਮੀਂ ਦੇ ਉੱਤੇ ਉੱਤਰ ਹੀ ਗਏ ਹਨ। 7 ਹਜ਼ਾਰ ਕਿਲੋਮੀਟਰ ਦਾ ਫਰਾਂਸ ਤੋਂ ਸਫ਼ਰ ਤੈਅ ਕਰਦੇ ਹੋਏ ਦੁਬਈ ਹੁੰਦਿਆਂ ਇਹ ਰਾਫੇਲ ਭਾਰਤ ਪਹੁੰਚੇ।
ਜੰਗੀ ਜਹਾਜ਼ ਰਾਫ਼ੇਲ ਦੀ ਭਾਰਤ ਦੀ ਸਰਜ਼ਮੀਂ ਤੇ ਹੋਈ ਹੈਪੀ ਲੈਂਡਿੰਗ - Rafale plane
7 ਹਜ਼ਾਰ ਕਿਲੋਮੀਟਰ ਦਾ ਫਰਾਂਸ ਤੋਂ ਸਫ਼ਰ ਤੈਅ ਕਰਦੇ ਹੋਏ ਦੁਬਈ ਹੁੰਦਿਆਂ ਭਾਰਤ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੰਜ ਰਾਫੇਲ ਜੰਗੀ ਜਹਾਜ਼ਾਂ ਦੀ ਲੈਂਡਿੰਗ ਹੋ ਚੁੱਕੀ ਹੈ।
ਰਾਫ਼ੇਲ
ਤਕਰੀਬਨ ਤਿੰਨ ਵੱਜ ਕੇ ਦਸ ਮਿੰਟ ਤੇ ਲੜਾਕੂ ਜਹਾਜ਼ ਦੀ ਅਗਵਾਈ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਸਮੇਤ ਵੈਸਟਰਨ ਏਅਰ ਕਮਾਂਡ ਦੇ ਕਈ ਅਧਿਕਾਰੀਆਂ ਨੇ ਏਅਰ ਫੋਰਸ ਦੇ ਪ੍ਰੋਟੋਕੋਲ ਮੁਤਾਬਕ ਸਵਾਗਤ ਕੀਤਾ ਤਾਂ ਰਾਜਨਾਥ ਸਿੰਘ ਵੱਲੋਂ ਵੀ ਟਵੀਟ ਕਰ ਤਿੰਨ ਵੱਜ ਕੇ ਚੌਦਾਂ ਮਿੰਟ ਤੇ ਹੈਪੀ ਲੈਂਡਿਗ ਦੀ ਜਾਣਕਾਰੀ ਸ਼ੇਅਰ ਕੀਤੀ ਗਈ।