ਚੰਡੀਗੜ੍ਹ :ਦੇਸ਼ ਭਰ ਵਿੱਚ ਹਨੂਮਾਨ ਜੈਅੰਤੀ ਦਾ ਦਿਹਾੜਾ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਹਨੂਮਾਨ ਭਗਤ ਵਰਤ ਰੱਖਦੇ ਹਨ। ਪਵਨ ਪੁੱਤਰ ਹਨੂਮਾਨ ਜੀ ਦਾ ਜਨਮ ਚੇਤਰ ਮਾਸ ਦੀ ਸ਼ੁਕਲ ਪੂਰਨਮਾਸੀ ਨੂੰ ਹੋਇਆ ਸੀ। ਮਾਨਵਤਾ ਨੂੰ ਸਿੱਧੇ ਰਾਹ ਪਾਉਣ ਲਈ ਹਨੂਮਾਨ ਜੀ ਨੇ ਧਰਤੀ 'ਤੇ ਜਨਮ ਲਿਆ ਸੀ।
19 ਅਪ੍ਰੈਲ ਨੂੰ ਇਹ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਦੇਸ਼ ਭਰ 'ਚ ਮੰਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਉਤਸਵ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਪੂਰੇ ਦੇਸ਼ 'ਚ ਹਨੂਮਾਨ ਜੈਅੰਤੀ ਦਾ ਉਤਸ਼ਾਹ, ਕੈਪਟਨ ਨੇ ਦਿੱਤੀਆਂ ਸ਼ੁੱਭਕਾਮਨਾਵਾਂ
19 ਅਪ੍ਰੈਲ ਨੂੰ ਹਨੂਮਾਨ ਜੈਅੰਤੀ ਦਾ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਟਵਿੱਟਰ ਰਾਹੀਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
ਹਨੂਮਾਨ ਜੈਅੰਤੀ ਦੇ ਦਿਨ ਬਜਰੰਗਬਲੀ ਦੀ ਪੂਜਾ ਪਾਠ ਕਰਨ ਦੇ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਕਿਵੇਂ ਕਰੀਏ ਪੂਜਾ?
1.ਹਨੂਮਾਨ ਜੈਅੰਤੀ ਦੇ ਦਿਨ ਸਵੇਰੇ ਉਠ ਕੇ ਸੀਤਾ ਰਾਮ ਅਤੇ ਹਨੂਮਾਨ ਜੀ ਨੂੰ ਯਾਦ ਕਰੋਂ।
2. ਇਸ਼ਨਾਨ ਕਰਨ ਤੋਂ ਬਾਅਦ ਧਿਆਨ ਕਰਨਾ ਅਤੇ ਫੇਰ ਵਰਤ ਸ਼ੁਰੂ ਕਰਨਾ।
3. ਇਸ ਤੋਂ ਬਾਅਦ ਸਾਫ਼ ਕੱਪੜੇ ਪਾ ਕੇ ਪੂਰਬ ਦਿਸ਼ਾ ਵਿਚ ਹਨੂਮਾਨ ਜੀ ਦੀ ਮੂਰਤੀ ਸਥਾਪਤ ਕਰੋ।
4. ਪੂਜਾ ਕਰਨ ਸਮੇਂ ਇਸ ਮੰਤਰ ਦਾ ਜਾਪ ਕਰੋਂ,'ਔਮ ਸ਼੍ਰੀ ਹਨੂਮੰਤੇ ਨਮ'
5. ਇਸ ਦਿਨ ਹਨੁਮਾਨ ਜੀ ਨੂੰ ਸਿੰਦੂਰ ਚੜਾਓ।
6. ਹਨੂਮਾਨ ਜੀ ਨੂੰ ਪਾਨ ਦਾ ਬੀੜਾ ਚੜਾਓ।
7. ਇਸ ਤੋਂ ਬਾਅਦ ਇਮਰਤੀ ਦਾ ਭੋਗ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
8.ਹਨੂਮਾਨ ਜੈਅੰਤੀ ਦੇ ਦਿਨ ਰਾਮਚਰਿੱਤਮਾਨਸ ਦੇ ਸੁੰਦਰ ਕਾਂਡ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।
9.ਆਰਤੀ ਤੋਂ ਬਾਅਦ ਗੁੜ-ਚਨੇ ਦਾ ਪ੍ਰਸ਼ਾਦ ਵੰਡੋਂ।
ਕੀ ਵਰਤੀਏ ਸਾਵਧਾਨੀਆਂ
`1.ਹਨੂਮਾਨ ਜੀ ਦੀ ਪੂਜਾ 'ਚ ਸ਼ੁਧਤਾ ਦਾ ਬੜਾ ਮਹੱਤਵ ਹੈ। ਅਜਿਹੇ 'ਚ ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਹੀ ਪਾਓ।
2. ਮਾਸ ਜਾਂ ਸ਼ਰਾਬ ਦਾ ਸੇਵਨ ਨਾ ਕਰੋਂ।
3. ਜੇਕਰ ਵਰਤ ਰੱਖਿਆ ਹੈ ਤਾਂ ਨਮਕ ਦਾ ਸੇਵਨ ਨਾ ਕਰੋਂ।
4. ਔਰਤਾਂ ਹਨੂਮਾਨ ਜੀ ਦੇ ਚਰਨਾਂ 'ਚ ਦੀਪ ਰੱਖ ਸਕਦੀਆਂ ਹਨ।
5. ਪੂਜਾ ਕਰਦੇ ਸਮੇਂ ਔਰਤਾਂ ਹਨੂਮਾਨ ਜੀ ਦੀ ਮੂਰਤੀ ਨੂੰ ਨਾ ਛੂਹਣ।