ਨਵੀਂ ਦਿੱਲੀ: ਮਸ਼ਹੂਰ ਗਾਇਕ ਅਤੇ ਭਾਜਪਾ ਸਾਂਸਦ ਹੰਸਰਾਜ ਹੰਸ ਨੇ ਪਹਿਲੀ ਵਾਰ ਸੰਸਦ 'ਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ ਕੁੱਝ ਗੱਲਾਂ ਗਾ ਕੇ ਕਹੀਆਂ ਤੇ ਕੁੱਝ ਬੋਲ ਕੇ, ਜਿਸ ਵਿੱਚ ਉਨ੍ਹਾਂ ਨੇ ਪੰਜਾਬ, ਨਸ਼ਾ, ਗਰੀਬੀ ਆਦਿ ਮੁੱਦਿਆਂ ਬਾਰੇ ਗੱਲ ਕੀਤੀ। ਅਖ਼ੀਰ 'ਚ ਜਦ ਸਦਨ ਵਿੱਚ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲੱਗਣ ਲੱਗੇ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ' ਇਹ ਸਦਨ ਹੈ, ਇੱਥੇ ਨਾਅਰੇਬਾਜ਼ੀ ਠੀਕ ਨਹੀਂ, ਆਪਣੀ ਗੱਲ ਕਹੋ'। ਸੰਸਦ ਵਿੱਚ ਹੰਸਰਾਜ ਹੰਸ ਦੇ ਬੋਲਣ ਤੋਂ ਪਹਿਲਾਂ ਕਈ ਸਾਂਸਦਾਂ ਨੇ ਹੰਸਰਾਜ ਹੰਸ ਦਾ ਸੁਫੀ ਪ੍ਰੋਗਰਾਮ ਕਰਾਵਾਉਣ ਦੀ ਮੰਗ ਵੀ ਕੀਤੀ ਸੀ ਅਤੇ ਇਸ ਮੰਗ 'ਤੇ ਸਪੀਕਰ ਨੇ ਕਿਹਾ ਕਿ ਉਨ੍ਹਾਂ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।
ਜਦੋਂ ਹੰਸਰਾਜ ਹੰਸ ਨੇ ਸੰਸਦ 'ਚ ਪੜ੍ਹੀ ਕਵਿਤਾ - hansraj hans singing in loksabha
ਭਾਜਪਾ ਸਾਂਸਦ ਹੰਸਰਾਜ ਹੰਸ ਨੇ ਪਹਿਲੀ ਵਾਰ ਸੰਸਦ 'ਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਨ ਕਵਿਤਾ ਰਾਹੀਂ ਪੰਜਾਬ, ਨਸ਼ਾ, ਗਰੀਬੀ ਆਦਿ ਮੁੱਦਿਆਂ ਬਾਰੇ ਗੱਲ ਕੀਤੀ।
ਹੰਸਰਾਜ ਹੰਸ
ਇਹ ਵੀ ਪੜ੍ਹੋ : ਵਿਜੈ ਮਾਲੀਆ ਨੂੰ ਸਪੁਰਦੀ ਮਾਮਲੇ ਵਿੱਚ ਲੰਦਨ ਕੋਰਟ ਨੇ ਦਿੱਤੀ ਰਾਹਤ
ਦੱਸ ਦਈਏ ਕਿ ਹੰਸਰਾਜ ਹੰਸ ਉੱਤਰ-ਪੱਛਮੀ ਦਿੱਲੀ ਤੋਂ ਬੀਜੇਪੀ ਦੇ ਸਾਂਸਦ ਹਨ ਅਤੇ 2019 ਦੀਆਂ ਲੋਕਸਭਾ ਚੋਣਾਂ ਵਿੱਚ ਉਨ੍ਹਾਂ ਨੇ ਦਿੱਲੀ ਵਿੱਚ ਸੱਭ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਸੀ।