ਪੁਣੇ (ਮਹਾਰਾਸ਼ਟਰ): ਸ਼ੁੱਕਰਵਾਰ ਦੁਪਹਿਰ ਨੂੰ ਪੁਣੇ ਰੇਲਵੇ ਸਟੇਸ਼ਨ ਦੇ ਕੋਲੋਂ ਪੁਲਿਸ ਵੱਲੋਂ ਇੱਕ ਗ੍ਰੇਨੇਡ ਨੂਮਾ ਚੀਜ਼ ਮਿਲਣ ਦੀ ਸੂਚਨਾ ਮਿਲੀ ਸੀ। ਇਸ ਗ੍ਰੇਨੇਡ ਨੂਮਾ ਚੀਜ਼ ਦੀ ਪੁਸ਼ਟੀ ਬੰਬ ਸਕੁਐਡ ਟੀਮ ਨੇ ਗ੍ਰੇਨੇਡ ਵਜੋਂ ਕੀਤੀ ਹੈ। ਇਸ ਗ੍ਰੇਨੇਡ ਨੂੰ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕੁਐਡ (ਬੀਡੀਡੀਐਸ) ਨੇ ਤਬਾਹ ਕਰ ਦਿੱਤਾ ਹੈ।
ਪੁਣੇ ਰੇਲਵੇ ਸਟੇਸ਼ਨ ਨੇੜੇ ਮਿਲਿਆ ਗ੍ਰੇਨੇਡ, ਬੰਬ ਸਕੁਐਡ ਟੀਮ ਨੇ ਕੀਤਾ ਤਬਾਹ - ਪੁਣੇ ਰੇਲਵੇ ਸਟੇਸ਼ਨ ਕੋਲੋਂ ਮਿਲਿਆ ਗ੍ਰਨੇਡ
ਮਹਾਰਾਸ਼ਟਰ ਦੇ ਪੁਣੇ ਰੇਲਵੇ ਸਟੇਸ਼ਨ ਨੇੜੇ ਇੱਕ ਗ੍ਰੇਨੇਡ ਮਿਲਿਆ ਹੈ। ਇਸ ਗ੍ਰੇਨੇਡ ਨੂੰ ਬੰਬ ਸਕੁਐਡ ਟੀਮ ਵੱਲੋਂ ਕਬਜ਼ੇ ਵਿੱਚ ਲੈ ਕੇ ਤਬਾਹ ਕਰ ਦਿੱਤਾ ਗਿਆ ਹੈ।
ਫ਼ੋਟੋ
ਜਾਣਕਾਰੀ ਮੁਤਾਬਕ ਸਕੁਐਡ ਟੀਮ ਨੇ ਗ੍ਰੇਨੇਡ ਨੂੰ ਨੇੜੇ ਦੇ ਆਰਪੀਐਫ਼ ਗਰਾਊਂਡ ਵਿੱਚ ਲਿਜਾ ਕੇ ਨਿਰਪੱਖ ਕਰ ਦਿੱਤਾ। ਟੀਮ ਵੱਲੋਂ ਗ੍ਰੇਨੇਡ ਨੂੰ ਅਗਲੇ ਟੈਸਟਾਂ ਲਈ ਫੋਰੈਂਸਿਕ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ 12 ਵਜੇ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਲਾਕਾ ਖਾਲੀ ਕਰਵਾ ਕੇ ਬੀਡੀਡੀਐਸ ਤਾਇਨਾਤ ਕਰ ਦਿੱਤੀ ਗਈ।