ਸ੍ਰੀਨਗਰ: ਜੰਮੂ-ਕਸ਼ਮੀਰ ਹੱਜ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਨੇ ਉਨ੍ਹਾਂ ਹੱਜ ਯਾਤਰੀਆਂ ਨੂੰ ਰਿਫੰਡ ਅਰਜ਼ੀ ਦੇਣ ਲਈ ਕਿਹਾ ਹੈ, ਜੋ 2020 ਵਿੱਚ ਨਿਰਧਾਰਤ ਕੀਤੀ ਆਪਣੀ ਹੱਜ ਯਾਤਰਾ ਨੂੰ ਰੱਦ ਕਰਨਾ ਚਾਹੁੰਦੇ ਹਨ।
ਯਾਤਰੀ ਹੱਜ ਕਮੇਟੀ ਆਫ਼ ਇੰਡੀਆ ਦੀ ਵੈਬਸਾਈਟ ਅਤੇ ਹੱਜ ਹਾਊਸ ਬੇਮਿਨਾ ਵਿੱਚ ਉਪਲਬਧ ਨਿਰਧਾਰਤ ਪ੍ਰੋਫਾਰਮਾ 'ਤੇ ਰਿਫੰਡ ਲਈ ਅਰਜ਼ੀ ਦੇ ਸਕਦੇ ਹਨ।
ਇਸ ਮਾਮਲੇ ਵਿੱਚ ਬੇਮਿਨਾ ਅਧਿਕਾਰੀ ਨੇ ਕਿਹਾ ਕਿ ਹੱਜ ਕਮੇਟੀ ਆਫ਼ ਇੰਡੀਆ ਨੇ ਸ਼ਰਧਾਲੂਆਂ ਨੂੰ ਕਿਹਾ ਹੈ ਕਿ ਜੋ ਕੋਈ ਇਸ ਸਾਲ ਆਪਣੀ ਹੱਜ ਯਾਤਰਾ ਨੂੰ ਰੱਦ ਕਰਨਾ ਚਾਹੁੰਦਾ ਹੈ, ਉਹ 100 ਪ੍ਰਤੀਸ਼ਤ ਰਿਫੰਡ ਲਈ ਅਰਜ਼ੀ ਦੇ ਸਕਦਾ ਹੈ।
ਇਹ ਵੀ ਪੜ੍ਹੋ: ਅਨਲੌਕ 1: ਦੇਸ਼ 'ਚ ਅੱਜ ਤੋਂ ਖੁੱਲ੍ਹੇ ਧਾਰਮਿਕ ਸਥਾਨ, ਕੇਂਦਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਉਨ੍ਹਾਂ ਦੱਸਿਆ ਕਿ ਇਸ ਨਾਲ ਸਬੰਧਤ ਸਾਰੀ ਲੋੜੀਂਦੀ ਜਾਣਕਾਰੀ ਹੱਜ ਕਮੇਟੀ ਆਫ਼ ਇੰਡੀਆ ਅਤੇ ਹੱਜ ਹਾਊਸ ਬੇਮਿਨਾ ਦੀ ਵੈਬਸਾਈਟ ‘ਤੇ ਉਪਲਬਧ ਹੈ।
ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਮੁਤਾਬਕ ਹੱਜ 2020 ਨੂੰ ਲੈ ਕੇ ਭਾਰਤ ਵਿੱਚ ਤਿਆਰੀ ਦੇ ਕੰਮ ਵਿੱਚ ਅਜੇ ਕੁੱਝ ਹਫ਼ਤੇ ਬਾਕੀ ਹਨ, ਫਿਰ ਵੀ ਸਾਊਦੀ ਅਧਿਕਾਰੀਆਂ ਨੇ ਇਸ ਬਾਰੇ ਵਿਚਾਰ ਵਟਾਂਦਰੇ ਨਹੀਂ ਕੀਤੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਦੇ ਲਈ ਖਾਤਾ ਧਾਰਕ ਦੀ ਪਾਸਬੁੱਕ ਦੀ ਇੱਕ ਕਾਪੀ ਅਤੇ ਰੱਦ ਕੀਤੇ ਚੈੱਕ ਦੀ ਇੱਕ ਕਾਪੀ ਦੇਣਾ ਜ਼ਰੂਰੀ ਹੈ।