ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਵਿਚਕਾਰ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਤੰਬਾਕੂ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਵੀਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਤੰਬਾਕੂ ਅਤੇ ਇਸ ਤੋਂ ਬਣੇ ਉਤਪਾਦਾਂ ਨੂੰ ਪਾਬੰਦੀਸ਼ੁਦਾ ਉਤਪਾਦਾਂ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਹੈ। ਫਿਲਹਾਲ ਇਹ ਫੈਸਲਾ ਇੱਕ ਸਾਲ ਲਈ ਕੀਤਾ ਗਿਆ ਹੈ।
ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ
ਦਿੱਲੀ ਸਰਕਾਰ ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨਦੇ ਮੁਤਾਬਕ ਦਿੱਲੀ ਦੇ ਅੰਦਰ ਇੱਕ ਸਾਲ ਲਈ ਗੁਟਖਾ, ਪਾਨ ਮਸਾਲਾ, ਤੰਬਾਕੂ, ਖੈਨੀ ਜਾਂ ਫਿਰ ਕਿਸੇ ਵੀ ਰੂਪ 'ਚ ਤੰਬਾਕੂ ਤੋ ਬਣੇ ਉਤਪਾਦਾਂ ਦੀ ਸੋਟੇਰੇਜ਼, ਇਸ ਨਾਲ ਹੋਰਨਾਂ ਉਤਪਾਦ ਬਣਾਉਣ ਤੇ ਵਿਕਰੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਨ੍ਹਾਂ 'ਚ ਤੰਬਾਕੂ ਦੇ ਉਹ ਸਾਰੇ ਪਦਾਰਥ ਸ਼ਾਮਲ ਹਨ ਜੋ ਖੁੱਲ੍ਹੇ ਜਾਂ ਸੀਲਬੰਦ ਪੈਕੇਟ 'ਚ ਵਿਕਦੇ ਹਨ।