ਗੁਰੂਗ੍ਰਾਮ: ਸਾਈਬਰ ਸਿਟੀ ਗੁਰੂਗ੍ਰਾਮ ਤੋਂ ਗਊ ਰੱਖਿਆ ਦੇ ਨਾਂਅ 'ਤੇ ਗੁੰਡਾਗਰਦੀ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਦਿਲ ਦਹਿਲਾ ਦੇਣ ਵਾਲਿਆਂ ਹਨ।
ਬੀਫ ਦੇ ਸ਼ੱਕ 'ਚ ਪਿਕ-ਅਪ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ, 1 ਕਾਬੂ ਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਮੀਟ ਨਾਲ ਭਰੇ ਇੱਕ ਪਿਕ-ਅਪ ਗੱਡੀ ਦਾ ਕਈ ਕਿਲੋਮੀਟਰ ਤੱਕ ਪਿੱਛਾ ਕਰਕੇ ਕੁਝ ਕਥਿਤ ਗਊ ਰੱਖਿਆ ਕਰਨ ਵਾਲਿਆਂ ਨੇ ਫੜ੍ਹ ਲਿਆ ਤੇ ਫਿਰ ਡਰਾਈਵਰ ਨੂੰ ਹੇਠਾਂ ਲਾਹ ਹਥੌੜੇ ਨਾਲ ਉਸ ਦੀ ਕੁੱਟਮਾਰ ਕੀਤੀ।
ਘਟਨਾ ਦੀ ਸਾਹਮਣੇ ਆਈ ਵੀਡੀਓ 'ਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਥਿਤ ਗਊ ਰੱਖਿਆ ਕਰਨ ਵਾਲੇ ਸ਼ੱਕ ਦੇ ਆਧਾਰ 'ਤੇ ਪਿਕ-ਅਪ ਡਰਾਈਵਰ ਦੀ ਬੂਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਉਨ੍ਹਾਂ ਨੂੰ ਇਹ ਸ਼ੱਕ ਸੀ ਕਿ ਡਰਾਈਵਰ ਗੱਡੀ 'ਚ ਗਊ ਮਾਸ ਲੈ ਜਾ ਰਿਹਾ ਹੈ। ਇਸ ਦੌਰਾਨ ਦੇਖਣ ਵਾਲਿਆਂ ਦੀ ਭੀੜ ਵੀ ਜਮ੍ਹਾ ਹੋ ਗਈ, ਪਰ ਕਿਸੇ ਨੇ ਵੀ ਡਰਾਈਵਰ ਦੀ ਮਦਦ ਲਈ ਆਪਣੇ ਹੱਥ ਅੱਗੇ ਨਹੀਂ ਵਧਾਏ।
ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੀੜਤ ਡਰਾਈਵਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗਊ ਰੱਖਿਆ ਕਰਨ ਵਾਲੇ ਪੁਲਿਸ ਨਾਲ ਵੀ ਉਲਝਣ ਲੱਗ ਪਏ। ਕਾਫ਼ੀ ਸਮੇਂ ਬਾਅਦ ਮਾਮਲਾ ਸ਼ਾਂਤ ਕਰਵਾਇਆ ਗਿਆ ਅਤੇ ਪੀੜਤ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਾਮਲੇ 'ਚ ਪੁਲਿਸ ਨੇ ਇੱਕ ਨੂੰ ਕਾਬੂ ਕੀਤਾ ਹੈ।