ਕੋਟਾ: ਚਰਚਾ ਵਿੱਚ ਰਹਿਣ ਵਾਲੇ ਗੁਰੂ ਰੰਧਾਵਾ ਦਾ ਇੱਕ ਹੋਰ ਵੀਡੀਓ ਸ਼ੋਸਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ।
VIDEO: ਗੁਰੂ ਰੰਧਾਵਾ ਦੇ ਸ਼ੋਅ ਵਿੱਚ ਹੋਇਆ ਹੰਗਾਮਾ ਇਸ ਵੀਡੀਓ ਵਿੱਚ ਗੁਰੂ ਰੰਧਾਵਾ ਰਾਜਸਥਾਨ ਦੇ ਕੋਟਾ ਵਿੱਚ ਪ੍ਰੋਗਰਾਮ ਲਾ ਰਿਹਾ ਸੀ ਜਿਸ ਦੌਰਾਨ ਇਹ ਹੰਗਾਮਾ ਹੋ ਗਿਆ। ਗੁਰੂ ਰੰਧਾਵਾ ਦੇ ਸ਼ੋਅ ਨੂੰ ਵੇਖਣ ਆਈ ਭੀੜ ਨੇ ਪੁਲਿਸ ਨੂੰ ਸਖ਼ਤ ਹੋਣ ਮਜਬੂਰ ਕਰ ਦਿੱਤਾ। ਪੁਲਿਸ ਨੇ ਲੋਕਾਂ ਨੂੰ ਡਾਂਗ ਦੇ ਜੋਰ 'ਤੇ ਲੋਕਾਂ ਨੂੰ ਸ਼ਾਂਤ ਕਰਵਾਇਆ।
ਇਸ ਮਾਮਲੇ ਬਾਰੇ ਜਦੋਂ ਹੰਗਾਮੇ ਸ਼ੋਅ ਨੂੰ ਵੇਖਣ ਆਏ ਦਰਸ਼ਕਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਹੀਂ ਸ਼ੋਅ ਵਿੱਚ ਅਜਿਹਾ ਕੁਝ ਨਹੀਂ ਹੋਇਆ, ਸ਼ੋਅ ਬਹੁਤ ਵਾਦੀਆਂ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਜਿਹਾ ਲੋਕਾਂ ਨੂੰ ਸਾਂਤ ਕਰਾਉਣ ਲਈ ਕੀਤਾ ਸੀ, ਪਰ ਪੁਲਿਸ ਨੇ ਲੋਕਾਂ 'ਤੇ ਡਾਂਗਾ ਵਰਾਇਆ।
ਉਥੇ ਹੀ ਗੁਰੂ ਰੰਧਾਵਾ ਦੇ ਸ਼ੋਅ 'ਤੇ ਇੱਕਠੀ ਹੋਏ ਦਰਸ਼ਕਾਂ ਦਾ ਧੰਨਵਾਦ ਕਰਦੀਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦਰਸ਼ਕਾਂ ਦਾ ਇਨ੍ਹਾਂ ਵੱਡਾ ਇੱਕਠ ਮੇਰਾ ਸ਼ੋਅ ਵੇਖਣ ਆਇਆ।