ਪੰਜਾਬ

punjab

ਗੁਰੂ ਪੂਰਨਿਮਾ ਮੌਕੇ ਦਾਰਾ ਸਿੰਘ ਨੂੰ ਗੀਤ ਰਾਹੀਂ ਨਛੱਤਰ ਗਿੱਲ ਨੇ ਦਿੱਤੀ ਸ਼ਰਧਾਂਜਲੀ

By

Published : Jul 5, 2020, 5:25 PM IST

ਗੁਰੂ ਪੂਰਨਿਮਾ ਮੌਕੇ ਰੈਸਲਿੰਗ ਦੇ ਕਿੰਗ ਦਾਰਾ ਸਿੰਘ ਨੂੰ ਨਛੱਤਰ ਗਿੱਲ ਨੇ ਗੀਤ ਗਾ ਕੇ ਸ਼ਰਧਾਂਜਲੀ ਦਿੱਤੀ ਹੈ। ਇਹ ਗੀਤ 4 ਜੁਲਾਈ ਨੂੰ ਰੀਲੀਜ਼ ਹੋਇਆ ਸੀ ਅਤੇ ਹੁਣ ਤਕ 22 ਹਜ਼ਾਰ ਵਾਰ ਵੇਖਇਆ ਜਾ ਚੁੱਕਿਆ ਹੈ।

ਦਾਰਾ ਸਿੰਘ
ਦਾਰਾ ਸਿੰਘ

ਨਵੀਂ ਦਿੱਲੀ: 5 ਜੁਲਾਈ ਨੂੰ ਦੇਸ਼ਭਰ 'ਚ ਗੁਰੂ ਪੂਰਨਿਮਾ ਮਨਾਈ ਜਾ ਰਹੀ ਹੈ। ਇਸ ਮੌਕੇ ਹਿੰਦੂ ਧਰਮ ਦੇ ਲੋਕ ਪੂਰੇ ਵਿਧੀ ਅਤੇ ਰਸਮਾਂ ਨਾਲ ਆਪਣੇ ਗੁਰੂਆਂ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਂਦੇ ਹਨ। ਇਸ ਵਾਰ ਗੁਰੂ ਪੂਰਨਿਮਾ ਮੌਕੇ ਟੀ-ਸਰੀਜ਼ ਨੇ ਰੈਸਲਿੰਗ ਦੇ ਕਿੰਗ ਦਾਰਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਦਾਰਾ 'ਤੇ ਇੱਕ ਨਵਾਂ ਗੀਤ ਤੇਜ਼ੀ ਨਾਲ ਇੰਟਰਨੈਟ 'ਤੇ ਵਾਇਰਲ ਹੋ ਰਿਹਾ ਹੈ।

ਇਸ ਗੀਤ ਵਿੱਚ ਗਾਇਕ ਨਛੱਤਰ ਗਿੱਲ ਨੇ ਆਪਣੀ ਆਵਾਜ਼ ਦਿੱਤੀ ਹੈ। ਆਪਣੇ ਇਸ ਗੀਤ ਰਾਹੀਂ ਨਛੱਤਰ ਗਿੱਲ ਨੇ ਦਾਰਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਪੰਜਾਬੀ 'ਚ ਰੀਲੀਜ਼ ਹੋਏ ਇਸ ਗੀਤ ਨੂੰ ਲੋਕਾਂ ਵੱਲੋਂ ਵਧੇਰੇ ਪਸੰਦ ਕੀਤਾ ਜਾ ਰਿਹਾ ਹੈ।

'ਦ ਗ੍ਰੇਟ ਦਾਰਾ ਸਿੰਘ' 'ਤੇ ਬਣਿਆ ਇਹ ਗੀਤ 4 ਜੁਲਾਈ ਨੂੰ ਰੀਲੀਜ਼ ਹੋਇਆ ਸੀ। ਇਸ ਗੀਤ ਨੂੰ ਹੁਣ ਤਕ 22 ਹਜ਼ਾਰ ਵਾਰ ਦੇਖਿਆ ਜਾ ਚੁੱਕਿਆ ਹੈ। ਵੀਡੀਓ ਨੂੰ ਟੀ-ਸੀਰੀਜ਼ ਨੇ ਆਪਣੇ ਪੰਜਾਬ ਦੇ ਯੂਟਿਊਬ ਚੈਨਲ 'ਤੇ ਰੀਲੀਜ਼ ਕੀਤਾ ਹੈ। ਦੱਸਣਯੋਗ ਹੈ ਕਿ ਦਾਰਾ ਸਿੰਘ ਨੇ ਰੈਸਲਿੰਗ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਵਧੇਰਾ ਨਾਂ ਕਮਾਇਆ ਹੈ।

'ਦ ਗ੍ਰੇਟ ਦਾਰਾ ਸਿੰਘ' ਨੇ ਦੂਰਦਰਸ਼ਨ 'ਤੇ ਚੱਲਣ ਵਾਲੇ ਮਿਥੀਹਾਸਕ ਕਥਾ 'ਰਮਾਇਣ' 'ਚ ਹਨੁਮਾਨ ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਵੀ ਕੀਤਾ ਗਿਆ ਸੀ। ਦਾਰਾ ਸਿੰਘ ਦਾ ਦੇਹਾਂਤ 12 ਜੁਲਾਈ 2012 'ਚ ਹੋਇਆ ਸੀ।

ABOUT THE AUTHOR

...view details