ਪੰਜਾਬ

punjab

ETV Bharat / bharat

ਮੱਧ ਪ੍ਰਦੇਸ਼ ਦੇ ਪੀੜਤ ਸਿੱਖ ਕਿਸਾਨਾਂ ਨੂੰ ਗਵਾਲੀਅਰ ’ਚ ਮਿਲੇ ਕਾਂਗੜ, ਦਿੱਤਾ ਭਰੋਸਾ - madhya pradesh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਸੂਬਾਈ ਮਾਲ ਮੰਤਰੀ ਗਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਚ ਗਵਾਲੀਅਰ ਪਹੁੰਚੇ ਉੱਚ ਪੱਧਰੀ ਵਫਦ ਨੇ ਆਪਣੇ ਦੌਰੇ ਦੇ ਦੂਜੇ ਦਿਨ ਕਬਾਇਲੀ ਇਲਾਕਿਆਂ ਦੇ ਜੰਗਲਾਂ ਵਿਚ ਪਹੁੰਚ ਕਰਕੇ ਉਥੇ ਵਸਦੇ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਘਰ ਬੀਤੇ ਦਿਨੀਂ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਬਰਦਸਤੀ ਢਾਹ ਦਿਤੇ ਗਏ ਸਨ।

ਫ਼ੋਟੋਮੱਧ ਪ੍ਰਦੇਸ਼ ਦੇ ਪੀੜਤ ਸਿੱਖ ਕਿਸਾਨਾਂ ਨੂੰ ਗਵਾਲੀਅਰ ’ਚ ਮਿਲੇ ਕਾਂਗੜ,
ਮੱਧ ਪ੍ਰਦੇਸ਼ ਦੇ ਪੀੜਤ ਸਿੱਖ ਕਿਸਾਨਾਂ ਨੂੰ ਗਵਾਲੀਅਰ ’ਚ ਮਿਲੇ ਕਾਂਗੜ,

By

Published : Jan 21, 2020, 10:24 PM IST

Updated : Jan 21, 2020, 11:40 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਸੂਬਾਈ ਮਾਲ ਮੰਤਰੀ ਗਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਚ ਗਵਾਲੀਅਰ ਪਹੁੰਚੇ ਉੱਚ ਪੱਧਰੀ ਵਫਦ ਨੇ ਆਪਣੇ ਦੌਰੇ ਦੇ ਦੂਜੇ ਦਿਨ ਕਬਾਇਲੀ ਇਲਾਕਿਆਂ ਦੇ ਜੰਗਲਾਂ ਵਿਚ ਪਹੁੰਚ ਕਰਕੇ ਉਥੇ ਵਸਦੇ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਘਰ ਬੀਤੇ ਦਿਨੀਂ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਬਰਦਸਤੀ ਢਾਹ ਦਿਤੇ ਗਏ ਸਨ।

ਵੀਡੀਓ

ਕਾਂਗੜ ਨੇ ਦੱਸਿਆ ਕਿ ਸਿੱਖ ਕਿਸਾਨਾਂ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਵਧੀਕੀ ਕਰਦਿਆਂ ਇਲਾਕਾ ਖਾਲੀ ਕਰਨ ਦੇ ਨੋਟਿਸ ਦੀ ਮਿਆਦ ਪੁੱਗਣ ਤੋਂ ਪਹਿਲਾਂ ਹੀ ਜੇ.ਸੀ.ਬੀ ਮਸ਼ੀਨਾਂ ਨਾਲ ਉਹਨਾਂ ਦੇ ਘਰ ਢਾਹ ਦਿੱਤੇ।

ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਢਾਉਣ ਲਈ ਆਏ ਅਫ਼ਸਰਾਂ ਨੂੰ ਉਨ੍ਹਾਂ ਨੇ ਹੱਥ ਜੋੜ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਚੁੱਕਣ ਅਤੇ ਨੋਟਿਸ ਦੀ ਮਿਆਦ ਪੁੱਗਣ ਤੱਕ ਬਦਲਵਾਂ ਪ੍ਰਬੰਧ ਕਰਨ ਦੀ ਮੁਹਲਤ ਦਿਤੀ ਜਾਵੇ ਪਰ ਉਨ੍ਹਾਂ ਦੀ ਬੇਨਤੀ ਅਣਗੌਲਦਿਆਂ ਜ਼ਿਲਾ ਪ੍ਰਸ਼ਾਸਨ ਦੀ ਟੀਮ ਵਲੋਂ ਜ਼ਬਰਦਸਤੀ ਉਨਾਂ ਦੇ ਘਰ ਢਾਹ ਦਿੱਤੇ ਗਏ। ਕਾਂਗੜ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਵਲੋਂ ਮਿੱਥ ਕੇ ਸਭ ਤੋਂ ਪਹਿਲਾਂ ਸਿੱਖਾਂ ਦੇ ਘਰ ਢਾਹੇ ਗਏ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਫਦ ਵਲੋਂ ਮੱਧ ਪ੍ਰਦੇਸ਼ ਦੇ ਸਥਾਨਕ ਕਬਾਇਲੀ ਇਲਾਕਿਆਂ ਦੇ ਏਕਤਾ ਫਰੰਟ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਨੂੰ ਬੇਘਰ ਕਰਨ ਦੀ ਨਹੀਂ ਹੈ। ਉਨਾਂ ਦਾ ਫਰੰਟ ਕੇਵਲ ਇਹੀ ਚਾਹੁੰਦਾ ਹੈ ਕਿ ਜੋ ਜ਼ਮੀਨ ਕਾਨੂੰਨੀ ਤੌਰ 'ਤੇ ਜਿਸਦੀ ਹੈ ਭਾਵੇਂ ਕਬਾਇਲੀਆਂ ਦੀ ਜਾਂ ਸਿੱਖਾਂ ਦੀ, ਉਨ੍ਹਾਂ ਨੂੰ ਮਿਲੇ।

ਕਾਂਗੜ ਨੇ ਕਿਹਾ ਕਿ ਉਨ੍ਹਾਂ ਦੇ ਵਫਦ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਮਾਲ ਰਿਕਾਰਡ ਨਹੀਂ ਦਿਖਾਇਆ ਗਿਆ ਅਤੇ ਨਾ ਹੀ ਕਿਸੇ ਨੋਟਿਸ ਦੀ ਕੋਈ ਕਾਪੀ ਦਿਖਾਈ ਗਈ ਹੈ। ਉਨਾਂ ਕਿਹਾ ਕਿ ਮੁੱਢਲੀ ਤਫ਼ਤੀਸ਼ ਤੋਂ ਇਹ ਪਤਾ ਲਗਦਾ ਹੈ ਕਿ ਹੇਠਲੇ ਪੱਧਰ ਦੇ ਮਾਲ ਅਧਿਕਾਰੀਆਂ ਵਲੋਂ ਅਪਣੀ ਡਿਊਟੀ ਕਾਨੂੰਨ ਅਨੁਸਾਰ ਨਹੀਂ ਨਿਭਾਈ ਗਈ।

ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਆਰਜ਼ੀ ਤੌਰ 'ਤੇ ਮਕਾਨਾਂ ਦੀ ਮੁਰੰਮਤ ਕਰ ਕੇ ਸਿੱਖ ਪਰਿਵਾਰਾਂ ਨੂੰ ਫਿਲਹਾਲ ਉਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਪੱਕਾ ਹੱਲ ਲੱਭਣ ਲਈ ਕਿਹਾ ਹੈ। ਬਾਅਦ ਵਿੱਚ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਨੇੜੇ ਇਕੱਤਰ ਪੀੜਤ ਸਿੱਖ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਾਂਗੜ ਨੇ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਪੀੜਤ ਸਿੱਖ ਕਿਸਾਨਾਂ ਦੇ ਹੱਕਾਂ ਦੀ ਪੁਰਜ਼ੋਰ ਪੈਰਵੀ ਕਰੇਗੀ।

Last Updated : Jan 21, 2020, 11:40 PM IST

ABOUT THE AUTHOR

...view details