ਪੰਜਾਬ

punjab

ETV Bharat / bharat

ਹਰਿਆਣਾ-ਹਿਮਾਚਲ ਸਰਹੱਦ 'ਤੇ ਸਥਿਤ ਗੁਰਦੁਆਰਾ ਟੋਕਾ ਸਾਹਿਬ ਦੋਵੇਂ ਸੂਬਿਆਂ ਦੇ ਲੋੜਵੰਦਾਂ ਦਾ ਬਣਿਆ ਸਹਾਰਾ - ਗੁਰਦੁਆਰਾ ਸ੍ਰੀ ਟੋਕਾ ਸਾਹਿਬ

ਗੁਰਦੁਆਰਾ ਸ੍ਰੀ ਟੋਕਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਲੋੜਵੰਦਾਂ ਲਈ ਹੁਣ ਤੱਕ ਰਾਸ਼ਨ ਦੇ 450 ਪੈਕੇਟ ਭੇਜੇ ਜਾ ਚੁੱਕੇ ਹਨ ਅਤੇ ਹਰਿਆਣਾ ਵਿੱਚ ਵੀ ਰੋਜ਼ਾਨਾ 400 ਲੋਕਾਂ ਲਈ 2 ਵੇਲੇ ਦਾ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ।

ਗੁਰਦੁਆਰਾ ਸ੍ਰੀ ਟੋਕਾ ਸਾਹਿਬ
ਗੁਰਦੁਆਰਾ ਸ੍ਰੀ ਟੋਕਾ ਸਾਹਿਬ

By

Published : Apr 27, 2020, 4:35 PM IST

ਨਾਹਨ: ਹਰਿਆਣਾ-ਹਿਮਾਚਲ ਸਰਹੱਦ 'ਤੇ ਸਥਿਤ ਇੱਕ ਉਦਯੋਗਿਕ ਖੇਤਰ ਕਾਲਾਅੰਬ ਅਧੀਨ ਪੈਂਦੇ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਦਾ ਪ੍ਰਬੰਧਨ ਕੋਰੋਨਾ ਸੰਕਟ ਦੀ ਇਸ ਔਖੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਲਗਾਤਾਰ ਹੱਥ ਵਧਾ ਰਿਹਾ ਹੈ। ਗੁਰਦੁਆਰਾ ਪ੍ਰਬੰਧਨ ਵੱਲੋਂ ਜਿੱਥੇ ਹੁਣ ਤੱਕ ਹਿਮਾਚਲ ਪ੍ਰਦੇਸ਼ ਵਿੱਚ ਲੋੜਵੰਦਾਂ ਨੂੰ ਸੈਂਕੜੇ ਪੈਕੇਟ ਰਾਸ਼ਨ ਦੇ ਮੁਹੱਈਆ ਕਰਵਾਏ ਗਏ ਹਨ, ਉੱਥੇ ਹੀ ਨਾਲ ਲਗਦੇ ਸੂਬੇ ਹਰਿਆਣਾ ਵਿੱਚ ਵੀ ਰੋਜ਼ਾਨਾ ਜ਼ਰੂਰਤਮੰਦਾਂ ਲਈ ਲੰਗਰ ਬਣਾ ਕੇ ਭੇਜਿਆ ਜਾ ਰਿਹਾ ਹੈ।

ਹਰਿਆਣਾ-ਹਿਮਾਚਲ ਸਰਹੱਦ 'ਤੇ ਸਥਿਤ ਗੁਰਦੁਆਰਾ ਟੋਕਾ ਸਾਹਿਬ ਦੋਵੇਂ ਸੂਬਿਆਂ 'ਚ ਲੋੜਵੰਦਾਂ ਦਾ ਬਣਿਆ ਸਹਾਰਾ

ਇਸੇ ਕੜੀ ਤਹਿਤ ਇੱਕ ਵਾਰ ਮੁੜ ਗੁਰਦੁਆਰਾ ਪ੍ਰਬੰਧਨ ਵੱਲੋਂ ਨਾਹਨ ਦੇ ਵਿਧਾਇਕ ਰਾਜੀਵ ਬਿੰਦਲ ਨੂੰ ਗਰੀਬਾਂ ਤੱਕ ਪਹੁੰਚਾਉਣ ਲਈ ਰਾਸ਼ਨ ਭੇਜਿਆ ਗਿਆ ਹੈ। ਇਸ ਮਗਰੋਂ ਵਿਧਾਇਕ ਨੇ ਗੁਰਦੁਆਰਾ ਪ੍ਰਬੰਧਨ ਦਾ ਧੰਨਵਾਦ ਕੀਤਾ ਹੈ। ਗੁਰਦੁਆਰਾ ਸ੍ਰੀ ਟੋਕਾ ਸਾਹਿਬ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਾਸ਼ਨ ਦੇ 120 ਪੈਕੇਟ ਜ਼ਰੂਰਤਮੰਦਾਂ ਨੂੰ ਦੇਣ ਲਈ ਵਿਧਾਇਕ ਨੂੰ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਵਿੱਚ ਹੁਣ ਤੱਕ 450 ਪੈਕੇਟ ਭੇਜੇ ਜਾ ਚੁੱਕੇ ਹਨ ਅਤੇ ਹਰਿਆਣਾ ਵਿੱਚ ਵੀ ਰੋਜ਼ਾਨਾ 400 ਲੋਕਾਂ ਲਈ 2 ਵੇਲੇ ਦਾ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ।

ਹਰਿਆਣਾ-ਹਿਮਾਚਲ ਸਰਹੱਦ 'ਤੇ ਸਥਿਤ ਗੁਰਦੁਆਰਾ ਟੋਕਾ ਸਾਹਿਬ ਦੋਵੇਂ ਸੂਬਿਆਂ 'ਚ ਲੋੜਵੰਦਾਂ ਦਾ ਬਣਿਆ ਸਹਾਰਾ

ਵਿਧਾਇਕ ਰਾਜੀਵ ਬਿੰਦਲ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਸਿੱਖ ਭਾਈਚਾਰਾ ਅਤੇ ਨਾਲ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਪ੍ਰੀਖਿਆ ਦੀ ਘੜੀ ਹੈ ਜਿਸ ਵਿੱਚ 130 ਕਰੋੜ ਦੇਸ਼ ਵਾਸੀ ਸਫ਼ਲ ਹੁੰਦੇ ਵਿਖਾਈ ਦੇ ਰਹੇ ਹਨ।

ABOUT THE AUTHOR

...view details