ਪੰਜਾਬ

punjab

ETV Bharat / bharat

ਗੁਰਦਾਸ ਮਾਨ ਦੇ ਗੀਤਾਂ 'ਤੇ ਨੱਚ ਉੱਠਿਆ ਸਾਰਾ ਕੁਰਕਸ਼ੇਤਰ - international geeta festival launched

ਕੁਰਕਸ਼ੇਤਰ ਵਿੱਚ ਗੀਤਾ ਫੈਸਟੀਵਲ ਦੀ ਸੱਭਿਆਚਾਰਕ ਸ਼ਾਮ ਵਿੱਚ ਗਾਇਕ ਗੁਰਦਾਸ ਮਾਨ ਨੇ ਆਪਣੇ ਸਾਰੇ ਮਸ਼ਹੂਰ ਗੀਤਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।

gurdas maan at geeta festival in kurukshetra
ਫ਼ੋਟੋ

By

Published : Dec 4, 2019, 6:56 PM IST

ਕੁਰਕਸ਼ੇਤਰ: ਮੰਗਲਵਾਰ ਨੂੰ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦੀ ਸ਼ੁਰੂਆਤ ਕਾਫ਼ੀ ਸ਼ਰਧਾ ਨਾਲ ਕੀਤੀ ਗਈ। ਹਰਿਆਣਾ ਦੇ ਸੀਐਮ ਮਨੋਹਰ ਲਾਲ ਅਤੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੇ ਪਵਿੱਤਰ ਗ੍ਰੰਥ ਗੀਤਾ ਦੀ ਬੜੀ ਸ਼ਰਧਾ ਭਾਵਨਾ ਨਾਲ ਪੂਜਾ ਕੀਤੀ ਤੇ ਇਸ ਸੱਭਿਆਚਾਰਕ ਪ੍ਰੋਗਰਾਮ ਸ਼ਾਮ ਦੀ ਸ਼ੁਰੂਆਤ ਕੀਤੀ।

ਵੀਡੀਓ

ਹੋਰ ਪੜ੍ਹੋ: ਰਾਣੀ ਮੁਖਰਜੀ ਨਾਲ ਕੰਮ ਕਰਨਾ ਰਿਹਾ ਸ਼ਾਨਦਾਰ: ਸ਼ਰੂਤੀ ਬਾਪਨਾ

ਇਸ ਸਭਿਆਚਾਰਕ ਸ਼ਾਮ ਵਿੱਚ ਉੱਘੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਕਈ ਹੋਰ ਕਲਾਕਾਰਾਂ ਨੇ ਪਰਫਾਰਮ ਕੀਤਾ। ਇਸ ਸ਼ਾਮ ਦਾ ਅਗਾਜ਼ ਹਰਿਆਣਾ ਦੇ ਸਹਿਕਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਡਾ. ਐਸ ਐਸ ਫੂਲੀਆਂ, ਮਦਨ ਮੋਹਨ ਛਾਬੜਾ ਅਤੇ ਗਾਇਕ ਗੁਰਦਾਸ ਮਾਨ ਨੇ ਦੀਪ ਜਗਾ ਕੇ ਕੀਤੀ। ਇਸ ਦੌਰਾਨ ਸਹਿਕਾਰਿਤਾ ਮੰਤਰੀ ਨੇ ਗਾਇਕ ਗੁਰਦਾਸ ਮਾਨ ਨੂੰ ਸ਼ਾਲ ਭੇਟ ਕਰ ਸਨਮਾਨਿਤ ਕੀਤਾ।

ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲੇਗੀ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਦੀ ਅਦਾਕਾਰੀ

ਜਿਵੇਂ ਹੀ ਗੁਰਦਾਸ ਮਾਨ ਨੇ ਸੱਭਿਆਚਾਰਕ ਸ਼ਾਮ ਦੀ ਸ਼ੁਰੂਆਤ ਕੀਤੀ, ਪੂਰਾ ਪੰਡਾਲ ਲੋਕਾਂ ਦੀਆਂ ਆਵਾਜ਼ਾਂ ਅਤੇ ਤਾੜੀਆਂ ਨਾਲ ਗੂੰਜ ਉੱਠਿਆ। ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇ ਗੀਤ ਨਾਲ ਕੀਤੀ। ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਆਪਣੇ ਸਾਰੇ ਮਸ਼ਹੂਰ ਗਾਣੇ ਪੇਸ਼ ਕਰਕੇ ਲੋਕਾਂ ਦਾ ਮਨ ਮੋਹ ਲਿਆ।

ABOUT THE AUTHOR

...view details