ਪੰਜਾਬ

punjab

ETV Bharat / bharat

ਭਾਜਪਾ ਉਮੀਦਵਾਰ ਨੇ ਨਹਿਰੂ ਦੀ ਥਾਂ ਕੀਤੀ ਮੁਹੰਮਦ ਅਲੀ ਜਿਨਾਹ ਦੀ ਤਰੀਫ਼ - Jawahar Lal nehru

ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹਦਿਆਂ ਭਾਜਪਾ ਉਮੀਦਵਾਰ ਗੁਮਾਨ ਸਿੰਘ ਡੋਮਾਰ ਨੇ ਮੁਹੰਮਦ ਅਲੀ ਜਿਨਾਹ ਦੀ ਕੀਤੀ ਤਰੀਫ਼, ਬੋਲੇ, 'ਜੇਕਰ ਜਵਾਹਰ ਲਾਲ ਨਹਿਰੂ ਦੀ ਥਾਂ ਜਿਨਾਹ ਪ੍ਰਧਾਨਮੰਤਰੀ ਬਣਦੇ ਤਾਂ ਦੇਸ਼ ਦੀ ਵੰਡ ਨਾ ਹੁੰਦੀ।'

guman singh damor

By

Published : May 12, 2019, 9:36 AM IST

ਝਾਬੁਆ: ਰਤਲਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੁਮਾਨ ਸਿੰਘ ਡਾਮੋਰ ਨੇ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕੀਤੀ ਹੈ। ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਡਾਮੋਰ ਨੂੰ ਇਹ ਪਤਾ ਨਹੀਂ ਚਲਿਆ ਕਿ ਉਹ ਕੀ ਬੋਲ ਗਏ। ਸੰਬੋਧਨ ਦੌਰਾਨ ਸਾਬਕਾ ਪੀਐਮ ਮਰਹੂਮ ਜਵਾਹਰ ਲਾਲ ਨਹਿਰੂ ਦੀ ਆਲੋਚਨਾ ਕਰਦੇ ਹੋਏ ਡਾਮੋਰ ਨੇ ਕਿਹਾ ਕਿ ਆਜ਼ਾਦੀ ਦੇ ਸਮੇਂ ਜੇਕਰ ਨਹਿਰੂ ਪ੍ਰਧਾਨਮੰਤਰੀ ਬਣਨ ਦੀ ਜਿਦ ਨਾ ਕਰਦੇ ਤਾਂ ਇਸ ਦੇਸ਼ ਦੇ ਦੋ ਟੁਕੜੇ ਨਾ ਹੁੰਦੇ।
ਗੁਮਾਨ ਸਿੰਘ ਡੋਮਾਰ ਨੇ ਕਿਹਾ ਕਿ 'ਮੁਹੰਮਦ ਅਲੀ ਜਿਨਾਹ ਇੱਕ ਵਕੀਲ ਅਤੇ ਪ੍ਰਸਿੱਧ ਵਿਅਕਤੀ ਸਨ। ਜੇਕਰ ਉਸ ਸਮੇਂ ਫੈਸਲਾ ਲਿਆ ਹੁੰਦਾ ਤਾਂ ਪੀਐਮ ਮੋ. ਅਲੀ ਜਿਨਾਹ ਬਣੇਗਾ, ਤਾਂ ਦੇਸ਼ ਦੇ ਟੁਕੜੇ ਨਹੀਂ ਹੋਣੇ ਸਨ।'

ਵੇਖੋ ਵੀਡੀਓ
ਗੁਮਾਨ ਸਿੰਘ ਡੋਮਾਰ ਰਾਣਾਪੁਰ ਦੇ ਹਾਟ ਬਾਜ਼ਾਰ ਵਿੱਚ ਚੋਣ ਸਭਾ ਕਰਨ ਪਹੁੰਚੇ ਸਨ, ਜਿੱਥੇ ਉਨ੍ਹਾਂ ਕਿਹਾ ਕਿ ਇੱਕ ਬ੍ਰਿਟਿਸ਼ ਏਓ ਹ੍ਵੋਮ ਨੇ ਕਾਂਗਰਸ ਦੀ ਸਥਾਪਨਾ ਕੀਤੀ ਸੀ। ਉਹ ਕਾਂਗਰਸ ਪਾਰਟੀ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਹਕੂਮਤ ਦੀ ਮਦਦ ਲਈ ਬਣਾਈ ਗਈ ਸੀ। ਦੇਸ਼ ਦੀ ਵੰਡ ਲਈ ਉਨ੍ਹਾਂ ਨੇ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਹੈ।

ABOUT THE AUTHOR

...view details