ਪੰਜਾਬ

punjab

ETV Bharat / bharat

ਗੁਜਰਾਤ ਦੰਗਿਆਂ ਦੇ ਮਾਮਲੇ 'ਚ 14 ਦੋਸ਼ੀਆਂ ਨੂੰ ਮਿਲੀ ਜ਼ਮਾਨਤ - ਗੁਜਰਾਤ ਦੰਗੇ

ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ 14 ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ।

gujarat riots case
ਗੁਜਰਾਤ ਦੰਗੇ

By

Published : Jan 28, 2020, 3:02 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਰਦਾਪੁਰਾ ਵਿੱਚ ਦੰਗਿਆਂ ਦੇ ਮਾਮਲੇ ਵਿੱਚ 14 ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਦੋਸ਼ੀਆਂ ਨੂੰ ਵੱਖ-ਵੱਖ ਬੈਚ ਵਿੱਚ ਰੱਖਿਆ। ਇਕ ਬੈਚ ਨੂੰ ਇੰਦੌਰ ਅਤੇ ਦੂਜੇ ਨੂੰ ਜਬਲਪੁਰ ਭੇਜਿਆ।

ਸੁਪਰੀਮ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਕਿਹਾ ਕਿ ਜ਼ਮਾਨਤ ਉੱਤੇ ਰਹਿਣ ਦੌਰਾਨ ਉਹ ਸਮਾਜਿਕ ਅਤੇ ਧਾਰਮਿਕ ਕੰਮ ਕਰਨਗੇ। ਅਦਾਲਤ ਨੇ ਉਨ੍ਹਾਂ ਨੂੰ ਆਮਦਨ ਦੇ ਲਈ ਕੰਮ ਕਰਨ ਲਈ ਵੀ ਕਿਹਾ ਹੈ।

ਇਹ ਵੀ ਪੜ੍ਹੋ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਹੈਪੀ ਦਾ ਪਾਕਿਸਤਾਨ 'ਚ ਕਤਲ

ਅਦਾਲਤ ਨੇ ਰਾਜ ਕਾਨੂੰਨੀ ਸੇਵਾ ਅਥਾਰਟੀ ਦੀ ਪਾਲਣਾ ਦੀ ਰਿਪੋਰਟ ਦਾਖਲ ਕਰਨ ਨੂੰ ਕਿਹਾ ਹੈ। ਇਸ ਦੇ ਨਾਲ ਹੀ ਜ਼ਮਾਨਤ ਦੇ ਸਮੇਂ ਉਨ੍ਹਾਂ ਦੇ ਆਚਰਨ 'ਤੇ ਵੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਦਰਅਸਲ ਗੋਧਰਾ ਦੇ ਬਾਅਦ ਇਨ੍ਹਾਂ ਦੰਗਿਆਂ ਵਿੱਚ 33 ਲੋਕਾਂ ਦੀ ਜਾਨ ਗਈ ਸੀ।

ਇਸ ਮਾਮਲੇ ਵਿੱਚ ਹਾਈਕੋਰਟ ਨੇ 14 ਨੂੰ ਬਰੀ ਕਰ ਦਿੱਤਾ ਸੀ ਅਤੇ 17 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇੰਨ੍ਹਾਂ ਹੀ 17 ਵਿਅਕਤੀਆਂ ਨੇ ਸੁਪਰੀਮ ਕੋਰਟ ਵਿਚ ਅਪੀਲ ਪੈਂਡਿੰਗ ਹੋਣ ਦਾ ਹਵਾਲਾ ਦੇ ਕੇ ਜ਼ਮਾਨਤ ਮੰਗੀ ਸੀ।

ABOUT THE AUTHOR

...view details