ਆਨੰਦ: ਜ਼ਿਲ੍ਹੇ ਦੀ ਪੈਟਲਾਡ ਨਗਰ ਪਾਲਿਕਾ ਪਲਾਸਟਿਕ ਦੇ ਖ਼ਤਰੇ ਤੋਂ ਛੁਟਕਾਰਾ ਪਾਉਣ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ। ਇਸ ਨਗਰ ਪਾਲਿਕਾ ਨੇ ਪਲਾਸਟਿਕ ਦੇ ਕੂੜੇ ਨਾਲ ਤੇਲ ਉਤਪਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਮਕਸਦ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣਾ ਹੈ।
ਇਕ ਪਾਸੇ ਤਾਂ ਬਹੁਤ ਜ਼ਿਆਦਾ ਪਲਾਸਟਿਕ ਦੀ ਰਹਿੰਦ ਖੂੰਹਦ ਪੈਦਾ ਕਰਨਾ ਵਿਸ਼ਵਵਿਆਪੀ ਚਿੰਤਾ ਬਣ ਗਿਆ ਹੈ, ਦੂਜੇ ਪਾਸੇ ਇਸ ਕੂੜੇ ਦਾ ਸਿਰਫ ਪੰਜ ਫੀਸਦੀ ਹੀ ਰੋਜ਼ਾਨਾ ਰੀਸਾਈਕਲ ਕੀਤਾ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਹਰੇਕ ਲੰਘ ਰਹੇ ਸਮੇਂ ਦੇ ਨਾਲ, ਪਲਾਸਟਿਕ ਧਰਤੀ ਲਈ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।
ਪੈਨਾਲਡ ਨਗਰ ਪਾਲਿਕਾ ਨੇ ਆਪਣੇ ਜ਼ਿਲ੍ਹੇ ਵਿੱਚ ਘੱਟ ਗੁਣਵੱਤਾ ਵਾਲੇ ਪਲਾਸਟਿਕ ਦੀ ਖ਼ਪਤ ਨੂੰ ਘੱਟ ਕਰਨ ਦਾ ਯਤਨ ਕੀਤਾ ਹੈ। ਨਗਰ ਪਾਲਿਕਾ ਦੇ ਵਲੰਟੀਅਰ ਘਰ-ਘਰ ਜਾ ਕੇ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਦੇ ਹਨ ਜਿਸ ਨੂੰ ਅੱਗੇ ਸੁੱਕੇ ਅਤੇ ਗਿੱਲੇ ਕੂੜੇ ਦੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ।