ਪੰਜਾਬ

punjab

ETV Bharat / bharat

ਗੁਜਰਾਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਤਾ ਵਾਲੀ ਔਰਤ ਨੂੰ ਦਿੱਤੀ ਭਾਰਤੀ ਨਾਗਰਿਕਤਾ - ਗੁਜਰਾਤ ਸਰਕਾਰ

ਗੁਜਰਾਤ ਸਰਕਾਰ ਵੱਲੋਂ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਨਾਗਰਿਕਤਾ ਦਿੱਤੀ ਹੈ। ਸਰਕਾਰ ਨੇ ਸਾਰੇ ਪਹਿਲੂਆਂ 'ਤੇ ਪੜਤਾਲ ਕਰਨ ਤੋਂ ਬਾਅਦ ਨਾਗਰਿਕਤਾ ਦਿੱਤੀ ਹੈ।

ਫ਼ੋਟੋ
ਫ਼ੋਟੋ

By

Published : Dec 19, 2019, 2:48 PM IST

ਦਵਾਰਿਕਾ: ਗੁਜਰਾਤ ਸਰਕਾਰ ਨੇ ਇੱਕ ਅਜਿਹੀ ਔਰਤ ਨੂੰ ਭਾਰਤੀ ਨਾਗਰਿਕਤਾ ਦਿੱਤੀ ਜੋ ਪਾਕਿਸਤਾਨੀ ਨਾਗਰਿਕ ਸੀ। ਸਰਕਾਰ ਵੱਲੋਂ ਸਾਰੇ ਪਹਿਲੂਆਂ ਦੀ ਪੜਤਾਲ ਕਰਨ ਤੋਂ ਬਾਅਦ ਵੀਰਵਾਰ ਨੂੰ ਉਸ ਔਰਤ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਗਈ ਹੈ।

ਦੇਵ ਭੂਮੀ ਦਵਾਰਿਕਾ ਦੀ ਹਸ਼ੀ ਤਨਵੀਰ ਕਰੀਮ ਖੋਜਾ ਨੂੰ ਗੁਜਰਾਤ ਸਰਕਾਰ ਨੇ ਭਾਰਤੀ ਨਾਗਰਿਕਤਾ ਦਿੱਤੀ ਹੈ। ਹਸ਼ੀ ਦਾ ਜਨਮ 1 ਮਾਰਚ, 1976 ਨੂੰ ਭਾਣਾਵਦ ਵਿੱਚ ਹੋਇਆ ਸੀ, ਪਰ ਉਸਦੀ ਨਾਗਰਿਕਤਾ ਪਾਕਿਸਤਾਨੀ ਸੀ। ਇਸ ਲਈ ਉਸ ਨੇ ਗੁਜਰਾਤ ਸਰਕਾਰ ਨੂੰ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਸੀ।

ਇਹ ਵੀ ਪੜ੍ਹੋ: ਰਾਸ਼ਟਰਪਤੀ ਟਰੰਪ ਨੂੰ ਹਟਾਉਣ ਲਈ 2 ਲੱਖ ਲੋਕਾਂ ਨੇ ਆਨਲਾਈਨ ਪਟੀਸ਼ਨ 'ਤੇ ਪ੍ਰਗਟਾਈ ਸਹਿਮਤੀ

ਇਸ ਲਈ ਸਰਕਾਰ ਨੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਹੈ ਅਤੇ ਦਵਾਰਿਕਾ ਦੁਆਰਕਾ ਦੇ ਜ਼ਿਲ੍ਹਾ ਕੁਲੈਕਟਰ ਨੂੰ ਧਾਰਾ 5 (1) (ਸੀ) ਸਿਟੀਜ਼ਨ ਐਕਟ, 1955 ਦੀਆਂ ਧਾਰਾਵਾਂ ਤਹਿਤ ਬੁੱਧਵਾਰ ਨੂੰ ਸਾਰੇ ਜ਼ਰੂਰੀ ਕਦਮ ਚੁੱਕੇ ਅਤੇ ਦੇਵ ਭੂਮੀ ਦਵਾਰਿਕਾ ਜ਼ਿਲ੍ਹਾ ਕੁਲੈਕਟਰ ਨੂੰ ਭੇਜਿਆ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਖੋਜਾ ਨੂੰ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਦਿੱਤਾ ਗਿਆ।

ABOUT THE AUTHOR

...view details