ਪੰਜਾਬ

punjab

ETV Bharat / bharat

ਰਿਹਾਇਸ਼ੀ ਕੰਪਲੈਕਸਾਂ 'ਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ - Covid Care Centers

ਰਿਹਾਇਸ਼ੀ ਕੰਪਲੈਕਸਾਂ ਲਈ ਸ਼ੁੱਕਰਵਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਹ ਕੋਵਿਡ ਕੇਅਰ ਸਹੂਲਤ ਕੇਂਦਰ, ਇੱਕ ਸਮਰਪਿਤ ਸਿਹਤ ਕੇਂਦਰ ਵਾਂਗ ਕੰਮ ਕਰਨਗੇ, ਜਿਸ ਵਿੱਚ ਕੋਰੋਨਾਵਾਇਰਸ ਦੇ ਸੰਕਰਮਿਤ ਸ਼ੱਕੀ ਵਿਅਕਤੀ, ਬਿਨਾਂ ਲੱਛਣਾਂ ਦੇ ਮਰੀਜ਼ ਅਤੇ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਵੇਗਾ।

ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ
ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ

By

Published : Jul 20, 2020, 7:26 PM IST

ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਆਪਣੇ ਕੈਂਪਸਾਂ ਵਿੱਚ ਛੋਟੇ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦੇ ਚਾਹਵਾਨ ਰਿਹਾਇਸ਼ੀ ਕੰਪਲੈਕਸਾਂ ਲਈ ਸ਼ੁੱਕਰਵਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਹ ਕੋਵਿਡ ਕੇਅਰ ਸਹੂਲਤ ਕੇਂਦਰ ਇੱਕ ਸਮਰਪਿਤ ਸਿਹਤ ਕੇਂਦਰ ਵਾਂਗ ਕੰਮ ਕਰਨਗੇ, ਜਿਸ ਵਿੱਚ ਕੋਰੋਨਾਵਾਇਰਸ ਦੇ ਸੰਕਰਮਿਤ ਸ਼ੱਕੀ ਵਿਅਕਤੀ, ਬਿਨਾਂ ਲੱਛਣਾਂ ਦੇ ਮਰੀਜ਼ ਅਤੇ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਵੇਗਾ।

ਇਹ ਆਰਡਬਲਯੂਏ, ਰਿਹਾਇਸ਼ੀ ਸੁਸਾਇਟੀ ਜਾਂ ਐਨਜੀਓ ਦੇ ਸਰੋਤਾਂ ਦੀ ਵਰਤੋਂ ਕਰਦਿਆਂ ਸਥਾਪਤ ਕੀਤੀ ਜਾਏਗੀ।

ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ, 'ਇਹ ਸਹੂਲਤ ਬਜ਼ੁਰਗ ਮਰੀਜ਼ਾਂ, ਬੱਚਿਆਂ (10 ਸਾਲ ਤੋਂ ਘੱਟ ਉਮਰ), ਗਰਭਵਤੀ/ਦੁੱਧ ਚੁੰਘਾਉਣ ਵਾਲੀਆਂ ਔਰਤਾਂ, ਹੋਰ ਬਿਮਾਰੀਆਂ ਸ਼ੂਗਰ, ਹਾਈਪਰਟੈਨਸ਼ਨ, ਦਿਲ ਦੀ ਬਿਮਾਰੀ, ਗੁਰਦੇ ਦੀ ਬਿਮਾਰੀ, ਸਾਹ ਦੀ ਬਿਮਾਰੀ, ਕੈਂਸਰ ਅਤੇ ਕਮਜ਼ੋਰ ਇਮਊਨਿਟੀ ਵਾਲੇ ਮਰੀਜ਼ਾਂ ਲਈ ਨਹੀਂ ਹੈ। ਉਨ੍ਹਾਂ ਨੂੰ ਢੁਕਵੀਂ ਕੋਵਿਡ ਕੇਅਰ ਸਿਹਤ ਸਹੂਲਤ ਵਿੱਚ ਦਾਖ਼ਲ ਕੀਤਾ ਜਾਵੇਗਾ।

ਦੇਸ਼ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਨੇ ਫਿਰ ਤੋਂ ਲਾਗ ਦੇ ਨਵੇਂ ਕੇਸਾਂ ਦਾ ਰਿਕਾਰਡ ਬਣਾਇਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸੋਮਵਾਰ ਨੂੰ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਪਹਿਲੀ ਵਾਰ ਇੱਕ ਦਿਨ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 40,425 ਨਵੇਂ ਪੌਜ਼ੀਟਿਵ ਕੇਸਾਂ ਦੀ ਰਿਪੋਰਟ ਦੇ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ ਪੌਜ਼ੀਟਿਵ ਕੇਸ 11,18,043 ਤੱਕ ਪਹੁੰਚ ਗਏ ਹਨ।

ABOUT THE AUTHOR

...view details