ਨਵੀਂ ਦਿੱਲੀ: ਸਨਿੱਚਰਵਾਰ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਇਸਲਾਮਾਬਾਦ ਦੇ ਇੱਕ ਹੋਟਲ 'ਚ ਰੱਖੀ ਇਫ਼ਤਾਰ ਪਾਰਟੀ ਦੌਰਾਨ ਪਾਕਿਸਤਾਨ ਦੀ ਨਾਪਾਕ ਹਰਕਤ ਸਾਹਮਣੇ ਆਈ ਹੈ।
ਪਾਕਿਸਤਾਨ ਦਾ ਸ਼ਰਮਨਾਕ ਕਾਰਾ, ਇਫ਼ਤਾਰ ਪਾਰਟੀ 'ਚ ਭਾਰਤੀ ਮਹਿਮਾਨਾਂ ਨਾਲ ਬਦਸਲੂਕੀ - ajay bisaria
ਭਾਰਤੀ ਹਾਈ ਕਮਿਸ਼ਨ ਵੱਲੋਂ ਇਸਲਾਮਾਬਾਦ ਦੇ ਇੱਕ ਹੋਟਲ 'ਚ ਰੱਖੀ ਇਫ਼ਤਾਰ ਪਾਰਟੀ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਮਹਿਮਾਨਾਂ ਨਾਲ ਬਦਸਲੂਕੀ ਕੀਤੀ ਗਈ।
ਫ਼ੋਟੋ
ਮਿਲੀ ਜਾਣਕਾਰੀ ਮੁਤਾਬਕ ਇਸ ਪਾਰਟੀ ਵਿੱਚ ਆਉਣ ਵਾਲੇ ਭਾਰਤੀ ਮਹਿਮਾਨਾਂ ਨਾਲ ਸਰੁੱਖਿਆ ਕਰਮੀਆਂ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਵਾਪਸ ਜਾਣ ਲਈ ਕਿਹਾ ਗਿਆ। ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਮਹਿਮਾਨਾਂ ਨਾਲ ਹੋਏ ਇਸ ਸਲੂਕ ਲਈ ਉਨ੍ਹਾਂ ਤੋਂ ਮਾਫ਼ੀ ਮੰਗੀ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ਨੇ ਆਪਣੇ ਘਰ ਵਿੱਚ ਅਜਿਹੀ ਹਰਕਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਸਥਿਤ ਭਾਰਤੀ ਸਫ਼ਾਰਤਖ਼ਾਨੇ ਵਿੱਚ ਅਫ਼ਸਰਾਂ ਅਤੇ ਕਰਮਚਾਰੀਆਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ।