ਪੰਜਾਬ

punjab

ਭਲਕੇ ਹੋਵੇਗੀ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਦੇ ਲਈ ਵੋਟਿੰਗ, ਤਿਆਰੀਆਂ ਪੂਰੀਆਂ

By

Published : Nov 30, 2020, 3:20 PM IST

ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਦੇ ਲਈ ਪ੍ਰਚਾਰ ਅਭਿਆਨ ਐਤਵਾਰ ਸ਼ਾਮ 6 ਵਜੇ ਧਮ ਗਿਆ ਅਤੇ ਹੁਣ ਇੱਕ ਦਸੰਬਰ ਨੂੰ ਵੋਟਿੰਗ ਹੋਵੇਗੀ। 24 ਵਿਧਾਨਸਭਾ ਖੇਤਰਾਂ ਵਿੱਚ ਜੀਐਚਐਸਸੀ ਦੇ 150 ਵਾਰਡਾਂ ਦੇ ਲਈ ਹੋਣ ਵਾਲੀ ਚੋਣ ਵਿੱਚ 1,122 ਉਮੀਦਵਾਰ ਮੈਦਾਨ ਵਿੱਚ ਹਨ। ਇਸ ਚੋਣ ਦੇ ਲਈ ਰਜਿਸਟਰਡ ਵੋਟਰਾਂ ਦੀ ਗਿਣਤੀ 74.67 ਲੱਖ ਤੋਂ ਵੱਧ ਹੈ।

ਫ਼ੋਟੋ
ਫ਼ੋਟੋ

ਹੈਦਰਾਬਾਦ: ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਦੇ ਲਈ ਪ੍ਰਚਾਰ ਅਭਿਆਨ ਐਤਵਾਰ ਸ਼ਾਮ 6 ਵਜੇ ਧਮ ਗਿਆ ਅਤੇ ਹੁਣ ਇੱਕ ਦਸੰਬਰ ਨੂੰ ਵੋਟਿੰਗ ਹੋਵੇਗੀ। 24 ਵਿਧਾਨਸਭਾ ਖੇਤਰਾਂ ਵਿੱਚ ਜੀਐਚਐਸਸੀ ਦੇ 150 ਵਾਰਡਾਂ ਦੇ ਲਈ ਹੋਣ ਵਾਲੀ ਚੋਣ ਵਿੱਚ 1,122 ਉਮੀਦਵਾਰ ਮੈਦਾਨ ਵਿੱਚ ਹਨ। ਇਸ ਚੋਣ ਦੇ ਲਈ ਰਜਿਸਟਰਡ ਵੋਟਰਾਂ ਦੀ ਗਿਣਤੀ 74.67 ਲੱਖ ਤੋਂ ਵੱਧ ਹੈ।

ਭਾਜਪਾ ਨਿਰਦੇਸ਼ਕ ਜੇਪੀ ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਚੋਟੀ ਦੇ ਨੇਤਾਵਾਂ ਨੇ ਪਾਰਟੀ ਦੇ ਲਈ ਪ੍ਰਚਾਰ ਕੀਤਾ ਜਦਕਿ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਨੇ ਆਪਣੀ ਪਾਰਟੀ ਦੇ ਲਈ ਪ੍ਰਚਾਰ ਦਾ ਜਿੰਮਾ ਸੰਭਾਲਿਆ ਹੈ। ਹੈਦਰਾਬਾਦ ਤੋਂ ਲੋਕ ਸਭਾ ਸਾਂਸਦ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦੂਲ ਮੁਸਲਿਮਿਨ ਪ੍ਰਮੁੱਖ ਅਸਦੁਦੀਨ ਓਵੈਸੀ ਅਤੇ ਉਨ੍ਹਾਂ ਦੇ ਭਾਈ ਵਿਧਾਇਕ ਅਕਬਰੂਦੀਨ ਓਵੈਸੀ ਨੇ ਵੀ ਕਈ ਰੈਲੀਆਂ ਕੀਤੀਆਂ।

ਅਮਿਤ ਸ਼ਾਹ ਨੇ ਕੀਤਾ ਸੀ ਰੋਡ ਸ਼ੋਅ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸ਼ਹਿਰ ਵਿੱਚ ਇਸ ਵਾਰ ਭਾਜਪਾ ਦਾ ਮੇਅਰ ਚੁਣੇ ਜਾਣਗੇ। ਇਸ ਤੋਂ ਪਹਿਲਾਂ ਤੇਲੰਗਾਨਾ ਦੇ ਡੀਜੀਪੀ ਮਹਿੰਦਰ ਰੈਡੀ ਨੇ ਕਿਹਾ ਸੀ ਕਿ ਜੀਐਚਐਸਸੀ ਚੋਣ ਦੇ ਲਈ 51000 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਨਗਰ ਨਿਗਮ ਚੋਣਾਂ ਲਈ ਪੋਲਿੰਗ 1 ਦਸੰਬਰ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਛੇ ਵਜੇ ਤੱਕ ਚੱਲੇਗਾ। ਵੋਟਾਂ ਦੀ ਗਿਣਤੀ 4 ਦਸੰਬਰ ਨੂੰ ਹੋਵੇਗੀ।

ABOUT THE AUTHOR

...view details