ਪੰਜਾਬ

punjab

ETV Bharat / bharat

ਇੱਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਖਿਲਾਫ਼ ਮੁਹਿੰਮ ਸ਼ੁਰੂ ਕਰੇਗੀ ਸਰਕਾਰ - campaign against plastic

ਸਰਕਾਰ ਸਵੱਛ ਭਾਰਤ ਅਭਿਆਨ ਦੇ ਤਹਿਤ ਇੱਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਖਿਲਾਫ਼ ਦੇਸ਼ਭਰ ਵਿੱਚ ਅਭਿਆਨ ਸ਼ੁਰੂ ਕਰੇਗੀ। ਇਹ ਅਭਿਆਨ ਤਿੰਨ ਫੇਜ਼ ਵਿੱਚ ਆਯੋਜਿਤ ਕੀਤਾ ਜਾਵੇਗਾ।

ਫ਼ੋਟੋ

By

Published : Aug 29, 2019, 11:25 AM IST

ਨਵੀਂ ਦਿੱਲੀ: ਸਰਕਾਰ ਸਵੱਛ ਭਾਰਤ ਅਭਿਆਨ ਤਹਿਤ ਇੱਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਖਿਲਾਫ਼ ਦੇਸ਼ਭਰ ਵਿੱਚ ਅਭਿਆਨ ਸ਼ੁਰੂ ਕਰੇਗੀ। ਇਸ ਅਭਿਆਨ ਦੀ ਸ਼ੁਰੂਆਤ ਸਤੰਬਰ ਦੇ ਦੂਜੇ ਹਫ਼਼ਤੇ ਕੀਤੀ ਜਾਵੇਗੀ। ਇਹ ਜਾਣਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਦਿੱਤੀ।

ਪੀਣ ਦੇ ਪਾਣੀ ਅਤੇ ਸਫ਼ਾਈ ਸਕੱਤਰ ਪਰਮੇਸ਼ਵਰਨ ਅਈਅਰ ਨੇ ਮੰਤਰੀ ਪ੍ਰੀਸ਼ਦ ਦੀ ਬੈਠਕ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਭਿਆਨ ਤਿੰਨ ਫੇਜ਼ ਵਿੱਚ ਆਯੋਜਿਤ ਕੀਤਾ ਜਾਵੇਗਾ।

  • ਪਹਿਲੇ ਫੇਜ਼ ਵਿੱਚ ਦੇਸ਼ਭਰ ਵਿੱਚ ਇੱਕ ਜਾਗਰੂਕਤਾ ਅਭਿਆਨ ਆਯੋਜਿਤ ਕੀਤਾ ਜਾਵੇਗਾ।
  • ਦੂਜੇ ਪੜਾਅ ਵਿੱਚ ਵੱਖ-ਵੱਖ ਸਰਕਾਰੀ ਏਜੰਸੀਆਂ ਇੱਕ ਵਾਰ ਵਰਤੋਂ ਹੋਣ ਵਾਲੇ ਪਲਾਸਟਿਕ ਦੀ ਸਮੱਗਰੀ ਨੂੰ ਇਕੱਠਾ ਕਰਨਗੀਆਂ।
  • ਅੰਤਿਮ ਪੜਾਅ ਵਿੱਚ ਇਕੱਠੀਆਂ ਵਸਤਾਂ ਨੂੰ ਰੀਸਾਇਕਲ ਕੀਤਾ ਜਾਵੇਗਾ।

ਸੂਤਰਾਂ ਨੇ ਦੱਸਿਆ ਕਿ ਸਾਰੇ ਮੰਤਰਾਲਿਆਂ ਨੂੰ ਅਭਿਆਨ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੇ ਦਿਨ ਉੱਤੇ ਆਪਣੇ ਸੰਬੋਧਨ ਵਿੱਚ ਦੇਸ਼ਵਾਸੀਆਂ ਨੂੰ ਇੱਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਦਾ ਪ੍ਰਯੋਗ ਬੰਦ ਕਰਨ ਦੀ ਅਪੀਲ ਕੀਤੀ ਸੀ।

ABOUT THE AUTHOR

...view details