ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਸਰਕਾਰ ਅਤੇ ਵਿਰੋਧੀ ਧਿਰ ਨੂੰ ਕਿਹਾ ਹੈ ਕਿ ਉਹ ਚੀਨ ਨਾਲ ਚੱਲ ਰਹੇ ਤਣਾਅ ਨੂੰ ਲੈ ਕੇ ਇੱਕਜੁਟ ਹੋਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਦੇਸ਼ ਅਤੇ ਸਰਹੱਦ ਦੀ ਰੱਖਿਆ ਸਰਕਾਰ ‘ਤੇ ਛੱਡ ਦੇਣੀ ਚਾਹੀਦੀ ਹੈ।
ਸੋਮਵਾਰ ਨੂੰ ਕੀਤੇ ਟਵੀਟ ਵਿੱਚ ਮਾਇਆਵਤੀ ਨੇ ਕਿਹਾ ਕਿ ਹਾਲ ਹੀ ਵਿੱਚ ਪੂਰਾ ਦੇਸ਼ 15 ਜੂਨ ਨੂੰ ਲੱਦਾਖ ਵਿੱਚ ਚੀਨੀ ਫੌਜ ਨਾਲ ਹੋਈ ਝੜਪ 'ਚ ਕਰਨਲ ਸਮੇਤ 20 ਫੌਜੀ ਜਵਾਨਾਂ ਦੀ ਮੌਤ ਤੋਂ ਬਹੁਤ ਦੁਖੀ, ਚਿੰਤਤ ਅਤੇ ਨਾਰਾਜ਼ ਹਨ। ਇਸ ਦੇ ਹੱਲ ਲਈ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਪੂਰੀ ਪਰਿਪੱਕਤਾ ਅਤੇ ਏਕਤਾ ਨਾਲ ਕੰਮ ਕਰਨਾ ਪਵੇਗਾ।