ਰਾਇਗੜ੍ਹ: ਇੱਕ ਪਾਸੇ ਜਿੱਥੇ ਪ੍ਰਦੇਸ਼ ਸਰਕਾਰ ਗਰਭਵਤੀ ਔਰਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕਰ ਰਹੀ ਹੈ, ਉਥੇ ਹੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਵਿਖਾਈ ਦੇ ਰਹੀ ਹੈ। ਸੂਰਜਪੁਰ ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰ ਦੀ ਮਨਮਰਜ਼ੀ ਅਤੇ ਡਿਲੀਵਰੀ ਕਰਾਉਣ ਦੇ ਬਦਲੇ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਰਿਸ਼ਵਤ ਦੇਣ ਤੋਂ ਕੀਤਾ ਮਨ੍ਹਾਂ ਤਾਂ ਡਾਕਟਰ ਨੇ ਮਾਂ-ਬੱਚੇ ਨੂੰ ਬਣਾਇਆ ਬੰਧਕ - surajpur
ਛੱਤੀਸਗੜ੍ਹ ਦੇ ਰਾਇਗੜ੍ਹ ਜ਼ਿਲ੍ਹੇ ਦੇ ਲੇਲੂੰਗਾ ਪਿੰਡ ਵਿੱਚ ਰਹਿਣ ਵਾਲੇ ਦਿਨੇਸ਼ ਯਾਦਵ ਨੇ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਉੱਤੇ ਡਿਲੀਵਰੀ ਕਰਾਉਣ ਦੇ ਬਦਲੇ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਇਆ ਹੈ। ਦਿਨੇਸ਼ ਦਾ ਕਹਿਣਾ ਹੈ ਕਿ ਉਸਦੀ ਪਤਨੀ ਨੂੰ ਡਿਲੀਵਰੀ ਤੋਂ ਬਾਅਦ ਡਿਸਚਾਰਜ ਕਰਨ ਲਈ ਸੂਰਜਪੁਰ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਨੇ ਉਸ ਤੋਂ 15 ਹਜ਼ਾਰ ਦੀ ਮੰਗ ਕੀਤੀ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਜ਼ਿਲ੍ਹੇ ਦੇ ਲੇਲੂੰਗਾ ਪਿੰਡ ਦੇ ਰਹਿਣ ਵਾਲੇ ਦਿਨੇਸ਼ ਯਾਦਵ ਨੇ 19 ਤਾਰੀਖ਼ ਨੂੰ ਆਪਣੀ ਪਤਨੀ ਨੂੰ ਡਿਲੀਵਰੀ ਦੇ ਲਈ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਜਿੱਥੇ ਮਹਿਲਾ ਨੇ ਬੇਟੇ ਨੂੰ ਜਨਮ ਦਿੱਤਾ। ਦਿਨੇਸ਼ ਨੇ ਇਲਜ਼ਾਮ ਲਗਾਇਆ ਕਿ ਡਿਲੀਵਰੀ ਦੇ ਤਿੰਨ-ਚਾਰ ਦਿਨ ਬਾਅਦ ਜਦੋਂ ਉਸਨੇ ਆਪਣੀ ਪਤਨੀ ਨੂੰ ਡਿਸਚਾਰਜ ਕਰਨ ਲਈ ਕਿਹਾ ਤਾਂ ਡਾਕਟਰ ਨੇ ਉਸਨੂੰ ਕਿਹਾ ਕਿ ਪਹਿਲਾਂ 15 ਹਜ਼ਾਰ ਰੁਪਏ ਜਮਾ ਕਰੋ ਤਾਂ ਹੀ ਤੁਹਾਡੀ ਪਤਨੀ ਨੂੰ ਡਿਸਚਾਰਜ ਕੀਤਾ ਜਾਵੇਗਾ।
ਦਿਨੇਸ਼ ਨੇ ਕਿਸੇ ਤਰ੍ਹਾਂ ਨਾਲ 27 ਤਾਰੀਖ ਨੂੰ ਹਸਪਤਾਲ ਵਿੱਚ 4 ਹਜ਼ਾਰ ਰੁਪਏ ਜਮਾ ਕਰਵਾਏ, ਜਿਸ ਤੋਂ ਬਾਅਦ ਉਸਦੀ ਪਤਨੀ ਨੂੰ ਡਿਸਚਾਰਜ ਤਾਂ ਕਰ ਦਿੱਤਾ ਗਿਆ, ਪਰ ਦਵਾਈ ਦੇ ਬਦਲੇ ਦਿਨੇਸ਼ ਨੂੰ ਇੱਕ ਪਰਚੀ ਦੇ ਦਿੱਤੀ ਗਈ, ਜਿਸ ਵਿੱਚ ਡਾਕਟਰ ਨੇ ਨਰਸ ਨੂੰ ਲਿਖਿਆ ਸੀ ਕਿ ਸਿਸਟਰ ਛੁੱਟੀ ਦੇ ਦਓ, ਦਵਾਈ ਕੱਲ ਦੇ ਦੇਣਾ। ਹੱਦ ਤਾਂ ਉਦੋਂ ਹੋ ਗਈ ਜਦੋਂ ਜ਼ਿਲ੍ਹਾ ਹਸਪਤਾਲ ਨੇ ਉਨ੍ਹਾਂ ਦੇ ਘਰ ਜਾਣ ਲਈ ਐਂਬੂਲੈਂਸ ਤੱਕ ਦਾ ਇੰਤਜ਼ਾਮ ਨਹੀਂ ਕੀਤਾ। ਜਿਸ ਤੋਂ ਬਾਅਦ ਮਾਂ-ਬੱਚੇ ਨੂੰ ਨਿਜੀ ਵਾਹਨ ਰਾਹੀਂ ਘਰ ਲਿਆਂਦਾ ਗਿਆ।
ਦਿਨੇਸ਼ ਦਾ ਕਹਿਣਾ ਹੈ ਕਿ ਉਸਦੀ ਪਤਨੀ ਅਤੇ ਬੱਚੇ ਦੀ ਤਬੀਅਤ ਥੋੜ੍ਹੀ ਖ਼ਰਾਬ ਹੈ ਅਤੇ ਉਹ ਬਿਨਾ ਪਰਚੀ ਦੇ ਦਵਾਈ ਕਿਵੇਂ ਲੈ ਜਾਵੇਗਾ। ਫਿਲਹਾਲ ਮੀਡੀਆ ਦੇ ਦਖ਼ਲ ਤੋਂ ਬਾਅਦ CMHO ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਉੱਥੇ ਹੀ ਮਹਿਲਾ ਡਾਕਟਰ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਉਹ ਕੈਮਰੇ ਦੇ ਸਾਹਮਣੇ ਕੁੱਝ ਵੀ ਬੋਲਣ ਤੋਂ ਬਚਦੇ ਰਹੇ। ਜ਼ਿਲ੍ਹਾ ਹਸਪਤਾਲ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਡਾਕਟਰ ਰਸ਼ਮੀ ਕੁਮਾਰ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਹਨ, ਪਰ ਅੱਜ ਤੱਕ ਰਸ਼ਮੀ ਕੁਮਾਰ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਜਿਸਦਾ ਨਤੀਜਾ ਅੱਜ ਫਿਰ ਇੱਕ ਵਾਰ ਦੇਖਣ ਨੂੰ ਮਿਲਿਆ ਹੈ।
CMHO ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਡਾ. ਰਸ਼ਮੀ ਕੁਮਾਰ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਹਨ, ਪਰ ਉਨ੍ਹਾਂ ਨੇ ਰਿਸ਼ਵਤ ਨਹੀਂ ਲੈਣ ਦੀ ਗੱਲ ਕਹਿਕੇ ਪੱਲਾ ਝਾੜ ਲਿਆ। ਉੱਥੇ ਹੀ CMHO ਦਾ ਕਹਿਣਾ ਹੈ ਕਿ ਇਸ ਵਾਰ ਜਾਂਚ ਵਿੱਚ ਜੇਕਰ ਰਸ਼ਮੀ ਕੁਮਾਰ ਦੋਸ਼ੀ ਪਾਈ ਜਾਂਦੀ ਹੈ, ਤਾਂ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।