ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਮੁੱਖ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ, 'ਤੁਸੀਂ ਦੇਸ਼ ਦੀ ਰੱਖਿਆ ਕਰੋ, ਅਸੀਂ ਚਿੰਤਾ ਕਰਾਂਗੇ ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਾਂਗੇ।'
ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਸੀਆਰਪੀਐਫ ਨੂੰ ਨੇੜਿਓਂ ਵੇਖਿਆ ਹੈ। ਸੀਆਰਪੀਐਫ ਨਾ ਸਿਰਫ ਵਿਸ਼ਵ ਦੀ ਸਭ ਤੋਂ ਵੱਡੀ ਹਥਿਆਰਬੰਦ ਬਲ ਤਾਂ ਹੈ, ਬਲਕਿ ਵਿਸ਼ਵ ਦੀ ਸਭ ਤੋਂ ਤਾਕਤਵਰ ਹਥਿਆਰਬੰਦ ਬਲ ਹੈ। ਇਸ ਦੇ ਇਤਿਹਾਸ ਨੂੰ ਵੇਖਿਆ ਤਾਂ ਇਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਾਈ ਜਾ ਸਕਦੀ ਹੈ।
21 ਅਕਤੂਬਰ ਨੂੰ ਮਨਾਉਂਦੇ ਹਨ ਪੁਲਿਸ ਯਾਦਗਾਰੀ ਦਿਨ
ਅਨੇਕਾਂ ਮੁਹਿੰਮਾਂ ਵਿੱਚ ਸੀਆਰਪੀਐਫ ਦੇ 2184 ਜਵਾਨਾਂ ਨੇ ਆਪਣੀ ਕੁਰਬਾਨੀ ਦੇਸ਼ ਦੀ ਸੁਰੱਖਿਆ ਅਤੇ ਸਨਮਾਨ ਲਈ ਦਿੱਤੀ ਹੈ। 21 ਅਕਤੂਬਰ, 1959 ਨੂੰ ਸੀਆਰਪੀਐਫ ਦੇ ਸਿਰਫ 10 ਜਵਾਨਾਂ ਨੇ ਚੀਨੀ ਹਥਿਆਰਬੰਦ ਸੈਨਾ ਦਾ ਸਾਹਮਣਾ ਕੀਤਾ ਅਤੇ ਆਪਣੀ ਕੁਰਬਾਨੀ ਦਿੱਤੀ। ਇਸਲਈ 21 ਅਕਤੂਬਰ ਨੂੰ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਅਮਿਤ ਸ਼ਾਹ ਨੇ ਕਿਹਾ, "80 ਤੋਂ 90 ਦੇ ਦਹਾਕੇ ਨੇ ਇਸ ਦੇਸ਼ ਦੇ ਅੰਦਰ ਕਈ ਤਰ੍ਹਾਂ ਦੀਆਂ ਤਬਾਹੀਆਂ ਲਿਆਂਦੀਆਂ, ਚਾਹੇ ਤ੍ਰਿਪੁਰਾ ਹੋ ਜਾਂ ਪੰਜਾਬ, ਸਾਡੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਕੇ, ਗੁਆਂਢੀ ਦੇਸ਼ ਨੇ ਸਾਡੇ ਦੇਸ਼ ਵਿੱਚ ਅੱਤਵਾਦ ਫੈਲਾਇਆ ਹੈ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਅੱਜ ਇਨ੍ਹਾਂ ਦੋਵਾਂ ਰਾਜਾਂ ਤੋਂ ਅੱਤਵਾਦ ਦਾ ਪੂਰੀ ਤਰ੍ਹਾਂ ਖਾਤਮਾ ਹੋ ਗਿਆ ਹੈ, ਸੀਆਰਪੀਐਫ ਦਾ ਇਸ ਵਿੱਚ ਬਹੁਤ ਮਹੱਤਵਪੂਰਣ ਯੋਗਦਾਨ ਹੈ।"
ਅਮਿਤ ਸ਼ਾਹ ਨੇ ਕਿਹਾ ਨੇ ਕਿਹਾ ਕਿ ਖੂਨ ਜਮਾ ਦੇਣ ਵਾਲੀ ਠੰਡ, ਅਨਿਸ਼ਚਿਤਤਾਵਾਂ ਦੇ ਵਿਚਕਾਰ, ਜਦੋਂ ਸਾਡੇ ਸੈਨਿਕ ਅੱਤਵਾਦ ਦਾ ਸਾਹਮਣਾ ਕਰ ਰਹੇ ਸਨ, ਤਾਂ ਮੈਡਲਾਂ ਦੀ ਕੋਈ ਲਾਲਚ ਜਾਂ ਡਿਊਟੀ ਦੀ ਮਜਬੂਰੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ। ਕੇਵਲ ਭਾਰਤ ਸਰਕਾਰ ਪ੍ਰਤੀ ਪਿਆਰ ਅਤੇ ਸਮਰਪਣ ਦੀ ਭਾਵਨਾ ਹੀ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ।
ਗ੍ਰਹਿ ਮੰਤਰੀ ਨੇ ਕਿਹਾ, 'ਸਾਰੀਆਂ ਸਹੂਲਤਾਂ ਨਾਲ ਲੈਸ ਹੈੱਡਕੁਆਰਟਰ ਜਦੋਂ ਸੀਆਰਪੀਐਫ ਨੂੰ ਮਿਲੇਗਾ, ਤਾਂ ਮੈਨੂੰ ਯਕੀਨ ਹੈ ਕਿ ਤੁਹਾਡੀ ਸਮਰੱਥਾ, ਤੁਹਾਡੀ ਯੋਗਤਾ ਅਤੇ ਤੁਹਾਡੀ ਚੌਕਸੀ ਤਿੰਨਾਂ ਵਿੱਚ ਢੇਰ ਸਾਰਾ ਵਾਧਾ ਹੋਵੇਗਾ। ਜੋ ਤੁਹਾਨੂੰ ਡਿਉਟੀ ਨਿਭਾਉਣ ਵਿਚ ਮਦਦ ਕਰੇਗਾ'
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਥਿਆਰਬੰਦ ਸੈਨਾ ਦੇ ਜਵਾਨਾਂ ਲਈ ਇੱਕ ਫਾਰਮੂਲਾ ਅਪਣਾਇਆ ਹੈ ਕਿ ਤੁਸੀਂ ਦੇਸ਼ ਦੀ ਰੱਖਿਆ ਕਰੋ, ਅਸੀਂ ਚਿੰਤਾ ਕਰਾਂਗੇ ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਾਂਗੇ। ਸੀਆਰਪੀਐਫ਼ ਦੇ ਜਵਾਨਾਂ ਨੂੰ ਡਿਊਟੀ ਦੌਰਾਨ ਹਵਾਈ ਯਾਤਰਾ ਕਰਨ ਦੀ ਦਿੱਤੀ ਆਗਿਆ ਨੇ ਉਨ੍ਹਾਂ ਦੇ ਮਨੋਬਲ ਨੂੰ ਨਿਸ਼ਚਤ ਤੌਰ 'ਤੇ ਤੇਜ਼ੀ ਦਿੱਤੀ ਹੈ।
ਸ਼ਾਹ ਨੇ ਕਿਹਾ, 'ਅਸੀਂ ਫ਼ੈਸਲਾ ਕੀਤਾ ਹੈ ਕਿ ਹਰ ਹਥਿਆਰਬੰਦ ਫ਼ੌਜ ਦਾ ਹਰ ਜਵਾਨ ਆਪਣੇ ਪਰਿਵਾਰ ਨਾਲ ਸਾਲ ਵਿੱਚ 100 ਦਿਨ ਬਿਤਾ ਸਕਦਾ ਹੈ, ਤਾਂ ਜੋ ਉਹ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾ ਸਕੇ। ਇਸ ਲਈ ਅਸੀਂ ਰਣਨੀਤੀ ਬਣਾ ਰਹੇ ਹਾਂ। ਅਸੀਂ ਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ, ਪਤਨੀ ਅਤੇ ਬੱਚਿਆਂ ਨੂੰ ਸਿਹਤ ਜਾਂਚ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ ਹੈ। ਹਰ ਜਵਾਨ ਨੂੰ ਅਜਿਹਾ ਹੈਲਥ ਕਾਰਡ ਦੇਣ ਦੀ ਯੋਜਨਾ ਚੱਲ ਰਹੀ ਹੈ। ਗ੍ਰਹਿ ਮੰਤਰਾਲਾ ਏਮਜ਼ ਦੇ ਨਾਲ ਮਿਲ ਕੇ ਇਸ ‘ਤੇ ਕੰਮ ਕਰ ਰਿਹਾ ਹੈ।'