ਨਵੀਂ ਦਿੱਲੀ: ਸਰਕਾਰ ਨੇ ਮੰਗਲਵਾਰ ਨੂੰ ਕ੍ਰਮਵਾਰ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਹਰਦੀਪ ਸਿੰਘ ਨਿੱਝਰ ਦੀ ਮਲਕੀਅਤ ਵਾਲੀ ਅਚੱਲ ਜਾਇਦਾਦ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਗੁਰਪਤਵੰਤ ਪੰਨੂ ਤੇ ਹਰਦੀਪ ਨਿੱਝਰ ਦੀ ਜਾਇਦਾਦ ਕੁਰਕ ਕਰਨ ਦੇ ਆਦੇਸ਼ - gurpatwant pannu
ਅੰਮ੍ਰਿਤਸਰ ਅਤੇ ਜਲੰਧਰ ਵਿੱਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਹਰਦੀਪ ਸਿੰਘ ਨਿੱਝਰ ਦੀ ਮਲਕੀਅਤ ਵਾਲੀ ਅਚੱਲ ਜਾਇਦਾਦ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਆਦੇਸ਼ ਯੂਏਪੀਏ ਦੀ ਧਾਰਾ 51ਏ ਅਧੀਨ ਜਾਰੀ ਕੀਤੇ ਗਏ ਹਨ।
![ਗੁਰਪਤਵੰਤ ਪੰਨੂ ਤੇ ਹਰਦੀਪ ਨਿੱਝਰ ਦੀ ਜਾਇਦਾਦ ਕੁਰਕ ਕਰਨ ਦੇ ਆਦੇਸ਼ ਗੁਰਪਤਵੰਤ ਪੰਨੂ ਤੇ ਹਰਦੀਪ ਨਿੱਝਰ ਦੀ ਜਾਇਦਾਦ ਕੁਰਕ ਕਰਨ ਦੇ ਆਦੇਸ਼](https://etvbharatimages.akamaized.net/etvbharat/prod-images/768-512-8724814-thumbnail-3x2-pannu.jpg)
ਗੁਰਪਤਵੰਤ ਪੰਨੂ ਤੇ ਹਰਦੀਪ ਨਿੱਝਰ ਦੀ ਜਾਇਦਾਦ ਕੁਰਕ ਕਰਨ ਦੇ ਆਦੇਸ਼
ਅੱਤਵਾਦ ਰੋਕੂ ਜਾਂਚ ਏਜੰਸੀ ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਇਦਾਦ ਕੁਰਕ ਕਰਨ ਦੇ ਆਦੇਸ਼ 'ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ' (ਯੂਏਪੀਏ) 1967 ਦੀ ਧਾਰਾ 51ਏ ਅਧੀਨ ਜਾਰੀ ਕੀਤੇ ਗਏ ਹਨ। ਆਦੇਸ਼ਾਂ ਵਿੱਚ ਸਰਕਾਰ ਨੇ ਦੋਵਾਂ ਅੱਤਵਾਦੀਆਂ ਦੀ ਮਲਕੀਅਤ ਵਾਲੀਆਂ ਜਾਇਦਾਦਾਂ ਦੀ ਪਛਾਣ ਕੀਤੀ ਹੈ।
ਅਧਿਕਾਰੀ ਨੇ ਕਿਹਾ ਕਿ ਜ਼ਾਇਦਾਦ ਕੁਰਕ ਕਰਨ ਦੇ ਆਦੇਸ਼ ਖਾਲਿਸਤਾਨ ਦੇ ਨਿਰਮਾਣ ਲਈ 'ਸਿੱਖ ਰੈਫਰੈਂਡਮ 2020' ਦੇ ਬੈਨਰ ਹੇਠ ਵੱਖਵਾਦੀ ਸੰਗਠਨ 'ਸਿੱਖਸ ਫਾਰ ਜਸਟਿਸ' (ਐਸਐਫਜੇ) ਦੁਆਰਾ ਚਲਾਈ ਗਈ ਇੱਕ ਮੁਹਿੰਮ ਦੀ ਐਨਆਈਏ ਜਾਂਚ ਦੇ ਹਿੱਸੇ ਵਜੋਂ ਜਾਰੀ ਕੀਤੇ ਗਏ ਹਨ।