ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਮਮਤਾ ਸਰਕਾਰ 'ਤੇ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸਮੱਗਰੀ ਦੀ ਖ਼ਰੀਦ ਵਿੱਚ ਵਿੱਤੀ ਘੁਟਾਲੇ ਕਰਨ ਦਾ ਦੋਸ਼ ਲਗਾਇਆ ਹੈ।
ਪੱਛਮੀ ਬੰਗਾਲ: ਰਾਜਪਾਲ ਧਨਖੜ ਨੇ ਮਮਤਾ ਸਰਕਾਰ 'ਤੇ ਲਾਏ ਵਿੱਤੀ ਘੁਟਾਲੇ ਦੇ ਦੋਸ਼ - ਵਿੱਤੀ ਘੁਟਾਲੇ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਮਮਤਾ ਸਰਕਾਰ 'ਤੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਹੋਣ ਵਾਲੀ ਖਰੀਦਾਂ 'ਚ ਕਰੋੜਾਂ ਰੁਪਏ ਦਾ ਘੁਟਾਲੇ ਕਰਨ ਦਾ ਦੋਸ਼ ਲਗਾਇਆ ਹੈ।
ਧਨਖੜ ਨੇ ਮਮਤਾ ਸਰਕਾਰ 'ਤੇ ਲਾਏ ਵਿੱਤੀ ਘੁਟਾਲੇ ਦੇ ਦੋਸ਼
ਰਾਜਪਾਲ ਧਨਖੜ ਨੇ ਟਵੀਟ ਕਰ ਕਿਹਾ, " ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਖ਼ਰੀਦੀ ਜਾਣ ਵਾਲੀ ਸਮੱਗਰੀ 'ਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਲਈ ਵਿਸ਼ਵਾਸ ਦੀ ਘਾਟ ਹੈ। ਫੈਸਲਾ ਲੈਣ ਵਾਲੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। "
ਉਨ੍ਹਾਂ ਟਵਿੱਟਰ 'ਤੇ ਲਿਖਿਆ ਕਿ ਵ੍ਹਾਈਟ ਪੇਪਰ ਨੇ ਮਮਤਾ ਸਰਕਾਰ ਦੇ ਵਿੱਤੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਜਿਸ ਨੂੰ ਮਮਤਾ ਸਰਕਾਰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਲਿਖਿਆ ਕਿ ਭ੍ਰਿਸ਼ਟਾਚਾਰ ਪਾਰਦਰਸ਼ਤਾ ਦੀ ਘਾਟ ਕਾਰਨ ਪੈਦਾ ਹੁੰਦਾ ਹੈ।