ਪੰਜਾਬ

punjab

ETV Bharat / bharat

ਮਹਾਰਾਸ਼ਟਰ ਸਰਕਾਰ : ਮਹਾਰਾਸ਼ਟਰ 'ਚ ਰਾਜਪਾਲ ਨੇ ਅੱਜ ਸਵੇਰੇ 8 ਵਜੇ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ - ਮਹਾਰਾਸ਼ਟਰ ਵਿੱਚ ਰਾਜਨੀਤਿਕ ਜੰਗ

ਮਹਾਰਾਸ਼ਟਰ 'ਚ ਮੁੱਖ ਮੰਤਰੀ ਅਹੁਦੇ ਲਈ ਅਜੇ ਵੀ ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਸਿਆਸੀ ਜੰਗ ਜਾਰੀ ਹੈ। ਮਹਾਰਾਸ਼ਟਰ ਦੇ ਰਾਜਪਾਲ ਨੇ ਅੱਜ ਸਵੇਰੇ 8 ਵਜੇ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਸਵੇਰੇ 8 ਵਜੇ ਤੋਂ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ ਜਿਸ ਵਿੱਚ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ।

maharshtra poll, maharashtra CM
ਫੋਟੋ

By

Published : Nov 27, 2019, 7:57 AM IST

ਮਹਾਰਾਸ਼ਟਰ : ਮੁੱਖ ਮੰਤਰੀ ਅਹੁਦੇ ਲਈ ਅਜੇ ਵੀ ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਸਿਆਸੀ ਜੰਗ ਜਾਰੀ ਹੈ। ਮਹਾਰਾਸ਼ਟਰ ਦੇ ਰਾਜਪਾਲ ਨੇ ਅੱਜ ਸਵੇਰੇ 8 ਵਜੇ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਸਵੇਰੇ 8 ਵਜੇ ਤੋਂ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ ਜਿਸ ਵਿੱਚ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ।

ਸ਼ਿਵ ਸੈਨਾ ਦੇ ਮੁੱਖੀ ਉਧਵ ਠਾਕਰੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਧਵ ਠਾਕਰੇ ਦੇ ਨਾਂਅ ਦਾ ਐਲਾਨ ਸ਼ਿਵ ਸੈਨਾ-ਕਾਂਗਰਸ ਅਤੇ ਐਨਸੀਪੀ ਦੀ ਬੈਠਕ ਵਿੱਚ ਕੀਤਾ ਗਿਆ। ਉਧਵ ਠਾਕਰੇ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਰਾਜਨੀਤਿਕ ਘਟਨਾਵਾਂ ਤੇਜ਼ੀ ਨਾਲ ਬਦਲੀਆਂ ਸਨ। ਪਹਿਲਾਂ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅਸਤੀਫ਼ਾ ਦੇ ਦਿੱਤਾ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਫੜਨਵੀਸ ਨੇ ਰਾਜ ਭਵਨ ਪੁਜ ਕੇ ਰਾਜਪਾਲ ਨੂੰ ਅਸਤੀਫਾ ਸੌਂਪਿਆ।

ਹੋਰ ਪੜ੍ਹੋ: ਉਧਵ ਠਾਕਰੇ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ, 28 ਨਵੰਬਰ ਨੂੰ ਚੁੱਕਣਗੇ ਸਹੁੰ

ਇਸ ਤੋਂ ਬਾਅਦ ਸ਼ਿਵ ਸੈਨਾ-ਕਾਂਗਰਸ ਅਤੇ ਐਨਸੀਪੀ ਨੇ ਮੁੰਬਈ ਦੇ ਹੋਟਲ ਟ੍ਰਿਡੈਂਟ ਵਿਖੇ ਇੱਕ ਬੈਠਕ ਕੀਤੀ। ਐਨਸੀਪੀ ਦੇ ਮੁੱਖੀ ਸ਼ਰਦ ਪਵਾਰ, ਸ਼ਿਵ ਸੈਨਾ ਮੁੱਖੀ ਉਧਵ ਠਾਕਰੇ, ਉਨ੍ਹਾਂ ਦੇ ਬੇਟੇ ਆਦਿੱਤਿਆ ਅਤੇ ਤੇਜਸ ਸਣੇ ਉਨ੍ਹਾਂ ਦੀ ਪਤਨੀ ਵੀ ਮੀਟਿੰਗ ਵਿੱਚ ਮੌਜੂਦ ਸਨ।

ਇਸ ਸਿਆਸੀ ਨਵੀਂ ਸਰਕਾਰ ਵਿੱਚ 2 ਉਪ ਮੁੱਖ ਮੰਤਰੀਆਂ ਦੀਆਂ ਵੀ ਖ਼ਬਰਾਂ ਹਨ। ਐਨਸੀਪੀ ਦੇ ਜੈਅੰਤ ਪਾਟਿਲ ਅਤੇ ਕਾਂਗਰਸ ਦੇ ਬਾਲਾ ਸਾਹਬ ਥੋਰਾਟ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਜਾਣ ਦੀਆਂ ਖ਼ਬਰਾਂ ਹਨ। ਦੂਜੇ ਪਾਸੇ ਭਾਜਪਾ ਦਾ ਕਾਲੀਦਾਸ ਕੋਲੰਬਰ ਪ੍ਰੋਟੀਮ ਸਪੀਕਰ ਬਣਾਇਆ ਗਿਆ ਹੈ।

ABOUT THE AUTHOR

...view details