ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੁਨੀਆ ਭਰ ਵਿੱਚ ਫੈਲ ਗਈ ਹੈ। ਜਿਸ ਕਾਰਨ ਕਈ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਗਈ ਹੈ। ਇਸ ਤੋਂ ਬਚਾਅ ਲਈ ਵਿਸ਼ਵ ਭਰ ਵਿੱਚ ਕਈ ਦੇਸ਼ਾਂ ਵੱਲੋਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਭਾਰਤ ਵਿੱਚ ਇਸ ਮਹਾਂਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਜਿਸ ਤੋਂ ਨਜਿੱਠਣ ਲਈ ਸਰਕਾਰ ਕਈ ਵੱਡੇ ਕਦਮ ਚੁੱਕ ਰਹੀ ਹੈ। ਉੱਥੇ ਹੀ ਸਰਕਾਰ ਨੇ ਇਸ ਮਹਾਮਾਰੀ ਦੀ ਲਾਗ ਫੈਲਣ ਦੀ ਸਥਿਤੀ ਵਿੱਚ ਰੇਲ ਗੱਡੀਆਂ ਨੂੰ ਹਸਪਤਾਲ ਅਤੇ ਆਇਸੋਲੇਸ਼ਨ ਵਾਰਡ ਵਜੋਂ ਵਰਤਣ ਦੀ ਯੋਜਨਾ ਬਣਾਈ ਹੈ।
ਟ੍ਰੇਨਾਂ 'ਚ ਬਣਨਗੇ ਆਈਸੋਲੇਸ਼ਨ ਵਾਰਡ
ਅਧਿਕਾਰਤ ਸੂਤਰਾਂ ਮੁਤਾਬਕ ਇਹ ਕਦਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਕਿਉਂਕਿ ਫੌਜੀ ਟ੍ਰੇਨਾਂ ਦੀਆਂ ਐਂਬੂਲੈਂਸਾਂ ਪਹਿਲਾਂ ਹੀ ਇਸ ਮੰਤਵ ਲਈ ਮੰਗੀਆਂ ਜਾ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਦੇਸ਼ ਭਰ ਵਿੱਚ ਲੌਕਡਾਊਨ ਲਗਾਉਣ ਦੀ ਘੋਸ਼ਣਾ ਕਰਨ ਤੋਂ ਬਾਅਦ ਸਾਰੀਆਂ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ। ਜਿਸ ਕਾਰਨ ਅਜਿਹੀਆਂ ਰੇਲ ਗੱਡੀਆਂ ਹਨ ਜੋ ਸਾਰੇ ਦੇਸ਼ ਵਿੱਚ ਵਿਹਲੀਆਂ ਖੜੀਆਂ ਹਨ, ਇਸ ਮੰਤਵ ਲਈ ਏਸੀ 2 ਟੀਅਰ ਕੋਚ ਚੁਣੇ ਗਏ ਹਨ।
ਏਸੀ 2 ਟੀਅਰ ਕੋਚਾਂ ਵਿੱਚ ਕੁਝ ਤਬਦੀਲੀਆਂ ਕਰਕੇ ਅਤੇ ਇੰਟੈਂਸਿਵ ਕੇਅਰ ਯੂਨਿਟ, ਵੈਂਟੀਲੇਟਰ, ਆਦਿ ਵਰਗੇ ਡਾਕਟਰੀ ਉਪਕਰਣਾਂ ਇਸ ਵਿੱਚ ਲਗਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਰੇਲ ਕੋਚ ਚੱਲਣ-ਯੋਗ ਹਸਪਤਾਲਾਂ ਦੇ ਨਾਲ-ਨਾਲ ਆਈਸੋਲੇਸ਼ਨ ਵਾਲੇ ਵਾਰਡਾਂ ਦੇ ਤੌਰ 'ਤੇ ਕੰਮ ਕਰ ਸਕਦੇ ਹਨ ਜਿੱਥੇ ਪੀੜਤ ਮਰੀਜ਼ਾਂ ਦੇ ਠੀਕ ਹੋਣ ਤੱਕ ਉਨ੍ਹਾਂ ਨੂੰ ਅਲੱਗ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਰੇਲ ਹਸਪਤਾਲਾਂ ਦਾ ਦੂਸਰਾ ਵੱਡਾ ਫਾਇਦਾ ਇਹ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਥਾਵਾਂ 'ਤੇ ਵੀ ਲਿਜਾਇਆ ਜਾ ਸਕਦਾ ਹੈ ਜਿੱਥੇ ਪੀੜਤ ਲੋਕਾਂ ਦੀ ਗਿਣਤੀ ਵੱਧ ਹੈ।
ਮਿਲਟਰੀ ਐਂਬੂਲੈਂਸ ਕੋਚਾਂ ਨੂੰ ਛੱਡ ਕੇ, ਭਾਰਤੀ ਰੇਲਵੇ ਲਗਭਗ 13,452 ਯਾਤਰੀ ਰੇਲ ਗੱਡੀਆਂ ਚਲਾਉਂਦੀ ਹੈ ਜੋ 7,350 ਸਟੇਸ਼ਨਾਂ 'ਤੇ 1,23,200 ਕਿਲੋਮੀਟਰ ਤੋਂ ਵੱਧ ਲੰਬੇ ਰੇਲ ਨੈਟਵਰਕ ਤੋਂ ਲੰਘਦੀਆਂ ਹਨ। ਇੱਕ ਸਿੰਗਲ ਟ੍ਰੇਨ ਮਰੀਜ਼ਾਂ ਲਈ ਘੱਟੋ ਘੱਟ 800 ਬਿਸਤਰੇ ਰੱਖ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਵਿਚਾਰ ਸ਼ਾਇਦ ਸੈਨਾ ਦੁਆਰਾ ਆਇਆ ਹੈ ਜੋ ਐਮਰਜੈਂਸੀ ਦੌਰਾਨ ਲੜਾਈ ਵਿੱਚ ਮਾਰੇ ਜਾਣ ਵਾਲੇ ਲੋਕਾਂ ਦਾ ਇਲਾਜ ਕਰਨ ਅਤੇ ਲਿਜਾਣ ਲਈ ਦੇਸ਼ ਭਰ ਵਿੱਚ ਐਂਬੂਲੈਂਸ ਕੋਚਾਂ ਵਜੋਂ ਇਸਤੇਮਾਲ ਕੀਤੀਆਂ ਜਾਂਦੀਆਂ ਸਨ। 2001-2002 ਵਿੱਚ 'ਆਪ੍ਰੇਸ਼ਨ ਪਰਾਕਰਮ' ਦੌਰਾਨ ਅਜਿਹੀਆਂ ਮਿਲਟਰੀ ਰੇਲ ਐਂਬੂਲੈਂਸਾਂ ਨੂੰ ਵੱਡੇ ਪੱਧਰ 'ਤੇ ਲਾਮਬੰਦ ਕੀਤਾ ਗਿਆ ਸੀ।
ਇਸ ਵਾਇਰਸ ਤੋਂ ਨਜਿੱਠਣ ਲਈ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਬੈਠਕ ਕੀਤੀ, ਜਿਸ ਵਿੱਚ ਜਨਰਲ ਰਾਵਤ, ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਾਣੇ, ਨੇਵੀ ਪ੍ਰਮੁੱਖ ਐਡਮਿਰਲ ਕਰਮਬੀਰ ਸਿੰਘ, ਆਈਏਐਫ ਦੇ ਚੀਫ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਤੋਂ ਇਲਾਵਾ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀ ਮੌਜੂਦ ਸਨ।