ਪੰਜਾਬ

punjab

ETV Bharat / bharat

ਫ਼ੋਨ ਟ੍ਰੈਕਿੰਗ ਰਾਹੀਂ ਕੁਆਰੰਨਟੀਨ ਕੀਤੇ ਲੋਕਾਂ 'ਤੇ ਨਜ਼ਰ ਰੱਖੇਗੀ ਦਿੱਲੀ ਸਰਕਾਰ - ਦਿੱਲੀ ਸਰਕਾਰ

ਕੋਰੋਨਾ ਵਾਇਰਸ ਕਾਰਨ ਘਰਾਂ ਵਿੱਚ ਕੁਆਰੰਨਟੀਨ ਕੀਤੇ ਗਏ ਲੋਕਾਂ ਉੱਤੇ ਨਜ਼ਰ ਰੱਖਣ ਲਈ ਦਿੱਲੀ ਸਰਕਾਰ ਹੁਣ ਉਨ੍ਹਾਂ ਦਾ ਫੋਨ ਟ੍ਰੇਸ ਕਰਵਾ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਸਾਂਝੀ ਕੀਤੀ।

delhi Government, COVID-19
ਫੋਟੋ

By

Published : Apr 2, 2020, 9:16 AM IST

ਨਵੀਂ ਦਿੱਲੀ: ਕਿਸੇ ਵੀ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਜਾਂ ਅਜਿਹਾ ਸ਼ੱਕ ਹੋਣ ਉੱਤੇ 14 ਦਿਨ ਸਭ ਤੋਂ ਵੱਖ ਇਕਾਂਤਵਾਸ ਹੋ ਕੇ ਰਹਿਣਾ ਪੈਂਦਾ ਹੈ, ਤਾਂ ਜੋ ਕੋਰੋਨਾ ਇੱਕ ਤੋਂ ਦੂਜੇ ਤੱਕ ਨਾ ਫੈਲੈ। ਪਰ, ਕਈ ਲੋਕ ਇਸ ਦਾ ਪਾਲਣ ਨਹੀਂ ਕਰਦੇ ਤੇ ਘਰ ਤੋਂ ਬਾਹਰ ਨਿਕਲ ਜਾਂਦੇ ਹਨ। ਅਜਿਹੇ ਲੋਕਾਂ ਉੱਤੇ ਨਜ਼ਰ ਬਣਾਏ ਰੱਖਣ ਲਈ ਦਿੱਲੀ ਸਰਕਾਰ ਨੇ ਤਕਨੀਕ ਦੀ ਵਰਤੋਂ ਕਰਨ ਜਾ ਰਹੀ ਹੈ।

ਐਲਜੀ ਨਾਲ ਮਿਲ ਕੇ ਲਿਆ ਫ਼ੈਸਲਾ

ਬੁੱਧਵਾਰ ਨੂੰ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜਿਹੇ ਕੁੱਝ ਦੇਸ਼ਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਇਹ ਤਕਨੀਕ ਵਰਤੀ ਹੈ। ਫਿਰ ਉਨ੍ਹਾਂ ਕਿਹਾ ਕਿ, ਉਨ੍ਹਾਂ ਨੇ ਐਲਜੀ ਸਾਹਿਬ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਹੈ ਕਿ ਕੋਰੋਨਾ ਦੇ ਸ਼ੱਕੀ ਜਾਂ ਪੀੜਤ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਘਰ ਵਿੱਚ ਹੀ ਰਹਿਣ ਦੇ ਆਦੇਸ਼ ਦਿੱਤਾ ਹਨ, ਉਨ੍ਹਾਂ ਦੇ ਫੋਨ ਟਰੈਕ ਕੀਤੇ ਜਾਣਗੇ। ਇਸ ਨਾਲ ਪਤਾ ਲੱਗ ਸਕੇਗਾ ਕਿ ਉਹ ਘਰ ਵਿੱਚ ਹਨ ਜਾਂ ਨਹੀਂ।

ਕਰੀਬ 25 ਹਜ਼ਾਰ ਨੰਬਰ ਹੋਣਗੇ ਟ੍ਰੇਸ

ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੇ 11084 ਫੋਨ ਨੰਬਰ ਪੁਲਿਸ ਨੂੰ ਦਿੱਤੇ ਹਨ, ਜਿਨ੍ਹਾਂ ਨੂੰ ਉਹ ਟ੍ਰੇਸ ਕਰਨਗੇ। ਉੱਥੇ ਹੀ ਅੱਜ, 14,345 ਹੋਰ ਨਵੇਂ ਨੰਬਰ ਦੇਣਗੇ। ਇਹ ਲੋਕ ਕੁਆਰੰਨਟੀਨ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ ਇਸ ਦੀ ਪੜਤਾਲ ਕੀਤੀ ਜਾਵੇਗੀ।

ਹੋਵੇਗੀ ਸਖ਼ਤ ਕਾਰਵਾਈ

ਨੰਬਰ ਟ੍ਰੇਸ ਕੀਤੇ ਜਾਣ ਤੋਂ ਬਾਅਦ ਵਾਲੀ ਕਾਰਵਾਈ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਬਾਰੇ ਵੀ ਪੁਲਿਸ ਦੀ ਰਿਪੋਰਟ ਵਿੱਚ ਕੁਆਰੰਨਟੀਨ ਨਿਯਮ ਨੂੰ ਤੋੜਣ ਬਾਰੇ ਪਤਾ ਲੱਗਾ, ਉਸ ਉੱਤੇ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ, ਉਹ ਇਹ ਵੀ ਵੇਖ ਲੈਣਗੇ ਕਿ ਸ਼ੱਕੀ ਜਾਂ ਕੋਰੋਨਾ ਪੀੜਤ ਲੋਕ ਹੋਰ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਏ ਹਨ ਜਿਸ ਉੱਤੇ ਇੱਕ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੋਰੋਨਾ ਪੀੜਤ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਦੇਹਾਂਤ

ABOUT THE AUTHOR

...view details