ਪੰਜਾਬ

punjab

ETV Bharat / bharat

ਨਨਕਾਣਾ ਸਾਹਿਬ ਮਾਮਲੇ ਨੂੰ ਠੱਲ੍ਹ ਪਾਉਣ ਲਈ ਨਿਤਰੀ ਪਾਕਿਸਤਾਨ ਸਰਕਾਰ - ਮੌਲਾਨਾ ਮੁਅਹਬਲ ਨਬੀ ਤਾਹਿਰ

ਪਾਕਿਸਤਾਨ ਦੇ ਨਨਕਾਣਾ ਸਾਹਿਬ 'ਤੇ ਗੁਰੂਦੁਆਰਾ ਨਨਕਾਣਾ ਸਾਹਿਬ 'ਤੇ ਪਥਰਾਅ ਤੋਂ ਬਾਅਦ ਹੋਏ ਤਣਾਅ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਸਰਕਾਰ ਦਾ ਜ਼ਿਲ੍ਹਾ ਪ੍ਰਸਾਸ਼ਨ, ਸਥਾਨਕ ਐਮਪੀਏ ਤੇ ਮੁਸਲਮਾਨ ਧਾਰਮਿਕ ਆਗੂ ਸਰਗਰਮ ਹੋ ਗਏ ਹਨ।

ਫ਼ੋਟੋ
ਫ਼ੋਟੋ

By

Published : Jan 4, 2020, 8:01 PM IST

ਪਾਕਿਸਤਾਨ: ਗੁਰੂਦੁਆਰਾ ਨਨਕਾਣਾ ਸਾਹਿਬ 'ਤੇ ਪਥਰਾਅ ਤੋਂ ਬਾਅਦ ਹੋਏ ਤਣਾਅ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਸਰਕਾਰ ਦਾ ਜ਼ਿਲ੍ਹਾ ਪ੍ਰਸਾਸ਼ਨ, ਸਥਾਨਕ ਐਮਪੀਏ ਤੇ ਮੁਸਲਮਾਨ ਧਾਰਮਿਕ ਆਗੂ ਸਰਗਰਮ ਹੋ ਗਏ ਹਨ।

ਵੀਡੀਓ

ਨਨਕਾਣਾ ਸਾਹਿਬ ਵਿਚ ਗਰਮ ਹੋਏ ਮਾਮਲੇ ਨੂੰ ਠੰਡਾ ਕਰਨ ਲਈ ਤੇ ਸਰਬ ਧਰਮ ਆਪਸੀ ਪਿਆਰ ਨੂੰ ਬਰਕਰਾਰ ਰੱਖਣ ਲਈ ਖ਼ਾਸ ਤੌਰ 'ਤੇ ਆਏ ਕਾਮਰਾਨ ਤਾਹਿਰ ਨੇ ਸਿੱਖ ਭਾਈਚਾਰੇ ਤੋਂ ਬੀਤੇ ਕੱਲ ਹੋਏ ਵਾਕਿਆਤ ਲਈ ਆਪਣੀ ਸ਼ਰਮਿੰਦਗੀ ਜ਼ਾਹਿਰ ਕੀਤੀ ਤੇ ਮੁਆਫੀ ਮੰਗਦੇ ਹੋਏ ਇਸ ਤਰਾਂ ਦੀ ਘਟਨਾ ਦੁਬਾਰਾ ਨਾ ਹੋਣ ਦੇਣ ਦੀ ਗੱਲ ਆਖੀ।

ਮੌਲਾਨਾ ਮੁਅਹਬਲ ਨਬੀ ਤਾਹਿਰ ਨੇ ਵੀ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਆਖਿਆ ਕਿ ਨਨਕਾਣਾ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੈ, ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਧਾਰਮਿਕ ਭਾਈਚਾਰਾ ਕਾਇਮ ਰਹੇਗਾ, ਇਸ ਲਈ ਜੋ ਹੋਇਆ ਉਹ ਦੁਬਾਰਾ ਨਹੀਂ ਹੋਵੇਗਾ।

ਜ਼ਿਲ੍ਹਾ ਕੁਲੈਕਟਰ ਰਾਜਾ ਮਨਸੂਰ ਅਹਿਮਦ ਨੇ ਕਿਹਾ ਕਿ ਹੁਣ ਤੋਂ ਬਾਅਦ ਗੁਰੂ ਘਰ ਦੇ ਬਾਹਰ ਕਿਸੇ ਵੀ ਕਿਸਮ ਦਾ ਕੋਈ ਸਿਆਸੀ ਜਾਂ ਮਜ਼ਹਬੀ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ, ਸਿਰਫ ਈਦ ਜਾਂ ਗੁਰਪੁਰਬ ਦੇ ਇਕੱਠ ਹੀ ਕੀਤੇ ਜਾਣਗੇ। ਡੀਸੀ ਨੇ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਭਾਰਤ ਵਿਚ ਪਾਸ ਹੋਏ ਸੀਏਏ ਬਿਲ ਉਪਰ ਵੀ ਚੁਟਕੀ ਲਈ।

ਪਾਕਿਸਤਾਨ ਨੇ ਆਪਣੀ ਗਲੋਬਲ ਫਜੀਹਤ ਹੁੰਦੇ ਦੇਖ ਸਰਕਾਰੀ ਦਖ਼ਲ ਦੇ ਕੇ ਇਹ ਸਾਰਾ ਮਾਮਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਇਸ ਮਾਮਲੇ ਵਿਚ ਖ਼ਾਲਿਸਤਾਨੀ ਗੋਪੀ ਚਾਵਲਾ ਉਰਫ਼ ਗੋਪਾਲ ਚਾਵਲਾ ਨੂੰ ਹੀਰੋ ਬਨਾਉਣ ਦੀ ਵੀ ਪੂਰੀ ਕੋਸ਼ਿਸ਼ ਰਹੀ ਹੈ। ਗੋੋੋਪਾਲ ਚਾਵਲਾ ਦੇ ਪਾਕਿਸਤਾਨੀ ਸਰਕਾਰ ਨਾਲ ਐਨੇ ਚੰਗੇ ਤਾਲੂਕਾਤ ਦਿਖਾਈ ਦਿੰਦੇ ਤਾਂ ਹਨ, ਪਰ ਜੋ ਨਨਕਾਣੇ ਦੀ ਧਰਤੀ ਬੀਤੇ ਦਿਨ ਹੋਇਆ ਹੈ, ਉਹ ਪਾਕਿਸਤਾਨ ਦੇ ਨਾਲ ਨਾਲ ਗੋਪਾਲ ਚਾਵਲਾ ਵਰਗੇ ਪਾਕਿਸਤਾਨ ਸਰਕਾਰ ਦੇ ਪਿੱਠੂਆਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।

ਆਲਮੀ ਸਿੱਖ ਭਾਈ ਚਾਰੇ ਨੇ ਜਿਸ ਤਰੀਕੇ ਨਾਲ ਇਸ ਮਸਲੇ ਉਪਰ ਚਿੰਤਾ ਪ੍ਰਗਟ ਕੀਤੀ ਹੈ ਤੇ ਇਸ ਮਸਲੇ ਉਪਰ ਦਬਾਅ ਬਣਾਕੇ ਸਭ ਸ਼ਾਂਤ ਕੀਤਾ ਹੈ, ਉਸ ਨਾਲ ਪਾਕਿਸਤਾਨ ਅੰਤਰਰਾਸ਼ਟਰੀ ਰਾਜਨੀਤੀ ਵਿਚ ਵੀ ਨਿਘਰਦਾ ਦਿੱਖ ਰਿਹਾ ਹੈ।

ABOUT THE AUTHOR

...view details