ਨਵੀਂ ਦਿੱਲੀ: ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਫੀਸ ਰੱਖੀ ਹੈ ਜਿਸ ਉੱਤੇ ਕਾਫ਼ੀ ਵਿਵਾਦ ਵੀ ਹੋ ਚੁੱਕਾ ਹੈ।
ਭਾਰਤ ਸਰਕਾਰ ਨੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਰੱਖੀ 500 ਰੁਪਏ ਫੀਸ: ਸੂਤਰ - ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ 500 ਰੁਪਏ ਫੀਸ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਤੋਂ ਭਾਰਤ ਸਰਕਾਰ 500 ਰੁਪਏ ਫੀਸ ਵਸੂਲ ਕਰੇਗੀ।
ਫ਼ੋਟੋ।
ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਸ਼ਰਧਾਲੂ ਪਾਕਿਸਤਾਨ ਜਾਣ ਲਈ ਰਜਿਸਟ੍ਰੇਸ਼ਨ ਕਰਵਾਉਣਗੇ ਉਨ੍ਹਾਂ ਨੂੰ 500 ਰੁਪਏ ਫੀਸ ਵਾਧੂ ਦੇਣੀ ਪਵੇਗੀ।
ਸ਼ਰਧਾਲੂ ਜਦੋਂ ਪਾਕਿਸਤਾਨ ਜਾਣ ਲਈ ਅਪਲਾਈ ਕਰ ਰਹੇ ਹਨ ਤਾਂ ਉਸ ਵਿਧੀ ਵਿੱਚ ਫਾਰਮ ਭਰਨ ਤੋਂ ਪਹਿਲਾਂ 500 ਰੁਪਏ ਫੀਸ ਅਦਾ ਕਰਨ ਦੀ ਆਪਸ਼ਨ ਆ ਰਹੀ ਹੈ। ਜੋ ਵੀ ਸ਼ਰਧਾਲੂ ਉਹ ਫੀਸ ਅਦਾ ਕਰੇਗਾ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਵਾਲਾ ਫਾਰਮ ਆਵੇਗਾ। ਇਸ ਤੋਂ ਬਾਅਦ ਹੀ ਪਾਕਿਸਤਾਨ ਜਾਣ ਲਈ ਰਜਿਸਟ੍ਰੇਸ਼ਨ ਹੋ ਸਕੇਗੀ।