ਨਵੀਂ ਦਿੱਲੀ: ਭਾਰਤ-ਚੀਨ ਸਰਹੱਦ 'ਤੇ ਚੱਲ ਰਹੇ ਵਿਵਾਦ ਦੇ ਕਾਰਨ ਭਾਰਤ ਨੇ ਸੁਰੱਖਿਆ ਦੇ ਮੱਦੇਨਜ਼ਰ ਟਿਕ-ਟੌਕ ਸਮੇਤ ਚੀਨ ਦੀਆਂ 59 ਐਪ ਨੂੰ ਬੈਨ ਕਰ ਦਿੱਤਾ ਹੈ। ਭਾਰਤ ਨੇ ਇਹ ਕਾਰਵਾਈ ਗਲਵਾਨ ਵੈਲੀ ਵਿੱਚ ਹੋਏ ਵਿਵਾਦ ਤੋਂ ਬਾਅਦ ਕੀਤੀ ਹੈ।
ਭਾਰਤ ਸਰਕਾਰ ਨੇ ਟਿਕ-ਟੌਕ ਸਮੇਤ 59 ਚੀਨੀ ਐਪਸ ਕੀਤੀਆਂ ਬਲੌਕ - tik tok ban
ਭਾਰਤ ਅਤੇ ਚੀਨ ਵਿੱਚ ਚਲਦੇ ਵਿਵਾਦ ਕਾਰਨ ਭਾਰਤ ਸਰਕਾਰ ਨੇ ਸੁਰੱਖਿਆ ਦੇ ਹਵਾਲੇ ਤੋਂ 59 ਚੀਨੀ ਐਪਸ ਨੂੰ ਬੰਦ ਕਰ ਦਿੱਤਾ ਹੈ।
ਟਿਕ ਟੌਕ
ਲੱਦਾਖ਼ ਵੀ ਗਲਵਾਨ ਵੈਲੀ ਵਿੱਚ ਹੋਏ ਵਿਵਾਦ ਤੋਂ ਬਾਅਦ ਭਾਰਤ ਵਿੱਚ ਲਗਾਤਾਰ ਚੀਨ ਵਿਰੁੱਧ ਗ਼ੁੱਸਾ ਵਧ ਰਿਹਾ ਸੀ। ਦੇਸ਼ ਵਿੱਚ ਕਈ ਥਾਈਂ ਲੋਕਾਂ ਨੇ ਚੀਨ ਦੇ ਫ਼ੋਨਾਂ ਸਮੇਤ, ਹੋਰ ਸਮਾਨ ਵੀ ਤੋੜਿਆ ਸੀ। ਇਸ ਦੇ ਨਾਲ ਹੀ ਲੋਕਾਂ ਵੱਲੋਂ ਸਰਕਾਰ ਤੋਂ ਲਗਾਤਾਰ ਚੀਨ ਦੇ ਸਮਾਨ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ
ਭਾਰਤ ਸਰਕਾਰ ਨੇ ਸੁਰੱਖਿਆ ਦੇ ਹਵਾਲੇ ਤੋਂ ਚੀਨ ਦੀਆਂ 59 ਐਪ ਨੂੰ ਬਲੌਕ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਟਿਕ-ਟੌਕ, ਯੂਸੀ ਬਰਾਊਜ਼ਰ, ਵੀ ਚੈਟ, ਕੈਮ ਸਕੈਨਰ ਵਰਗੀਆਂ ਐਪਸ ਸ਼ਾਮਲ ਹਨ।